12.4 C
Alba Iulia
Friday, May 3, 2024

ਫਿਲਮ ‘ਦ੍ਰਿਸ਼ਯਮ 2’ ਦਾ ਟਰੇਲਰ ਰਿਲੀਜ਼

Must Read


ਮੁੰਬਈ: ਫਿਲਮ ‘ਦ੍ਰਿਸ਼ਯਮ’ ਵਿੱਚ ਵਿਜੈ ਸਲਗਾਓਂਕਰ (ਅਜੈ ਦੇਵਗਨ ਦਾ ਕਿਰਦਾਰ) ਦਾ ਕੇਸ ਬੰਦ ਹੋਣ ਮਗਰੋਂ ਸੱਤ ਸਾਲਾਂ ਬਾਅਦ ਇਕ ਵਾਰ ਫਿਰ ‘ਦ੍ਰਿਸ਼ਯਮ 2’ ਵਿੱਚ ਖੁੱਲ੍ਹਣ ਜਾ ਰਿਹਾ ਹੈ। ਇਸ ਫਿਲਮ ਵਿੱਚ ਇੰਸਪੈਕਟਰ ਜਨਰਲ ਆਫ ਪੁਲੀਸ ਮੀਰਾ ਦੇਸ਼ਮੁਖ (ਤੱਬੂ ਦਾ ਕਿਰਦਾਰ) ਇਹ ਜਾਣਨ ਲਈ ਕਿ ਉਸ ਦੇ ਪੁੱਤਰ ਨਾਲ ਕੀ ਹੋਇਆ, ਇਕ ਵਾਰ ਫਿਰ ਤੋਂ ਪੁਲੀਸ ਅਧਿਕਾਰੀ (ਅਦਾਕਾਰ ਅਕਸ਼ੈ ਖੰਨਾ ਦਾ ਕਿਰਦਾਰ) ਨਾਲ ਮਿਲ ਕੇ ਇਸ ਕੇਸ ਨੂੰ ਖੁੱਲ੍ਹਵਾਉਂਦੀ ਹੈ। ‘ਦ੍ਰਿਸ਼ਯਮ 2’ ਵਿੱਚ ਸੱਤ ਸਾਲਾਂ ਬਾਅਦ ਇਕ ਵਾਰ ਫਿਰ ਤੋਂ ਵਿਜੈ ਸਲਗਾਓਂਕਰ ਦਾ ਕੇਸ ਖੁੱਲ੍ਹਦਾ ਦਿਖਾਇਆ ਗਿਆ ਹੈ। ਇਸ ਫਿਲਮ ਦਾ ਟਰੇਲਰ ਅੱਜ ਬਾਅਦ ਦੁਪਹਿਰ ਗੋਆ ਵਿੱਚ ਰਿਲੀਜ਼ ਹੋਇਆ। ਦੋ ਮਿੰਟ ਦੇ ਇਸ ਟਰੇਲਰ ਵਿੰਚ ਵਿਜੈ ਕਹਿ ਰਿਹਾ ਹੈ ਕਿ ਆਈਜੀ ਮੀਰਾ ਦੇਸ਼ਮੁਖ ਦੇ ਪੁੱਤਰ ਸੈਮ ਦੇ ਲਾਪਤਾ ਹੋਣ ਤੋਂ ਸੱਤ ਸਾਲਾਂ ਬਾਅਦ ਅਜੇ ਵੀ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਵਿੱਚ ਉਸ ਦਾ ਕੇਸ ਦੁਬਾਰਾ ਖੁੱਲ੍ਹ ਗਿਆ ਹੈ। ਇਸ ਫਿਲਮ ਵਿੱਚ ਕੇਸ ਦਾ ਜਾਂਚ ਅਧਿਕਾਰੀ ਅਕਸ਼ੈ ਖੰਨਾ ਹੈ ਅਤੇ ਅਕਸ਼ੈ ਖੰਨਾ ਨੂੰ ਵੀ ਸਬੂਤਾਂ ਦੀ ਘਾਟ ਸਬੰਧੀ ਉਹੀ ਸਮੱਸਿਆ ਪੇਸ਼ ਆਉਂਦੀ ਹੈ ਜੋ ਕਿ ਸੱਤ ਸਾਲ ਪਹਿਲਾਂ ਤੱਬੂ ਨੂੰ ਆਈ ਸੀ। ਮੀਰਾ ਹੁਣ ਇਕ ਸਾਬਕਾ ਆਈਜੀ ਹੈ ਜੋ ਕਹਿੰਦੀ ਹੈ ਕਿ ਪਿਛਲੀ ਵਾਰ ਉਹ ਇਸ ਵਾਸਤੇ ਫੇਲ੍ਹ ਹੋ ਗਈ ਸੀ ਕਿਉਂਕਿ ਉਸ ਨੇ ਇਕ ਚੌਥੀ ਫੇਲ੍ਹ ਅਨਪੜ੍ਹ ਨੂੰ ਘੱਟ ਸਮਝ ਲਿਆ ਸੀ ਪਰ ਇਸ ਵਾਰ ਨਹੀਂ ਕਿਉਂਕਿ ਇਸ ਵਾਰ ਉਹ ਇਕ ਮਾਂ ਵਜੋਂ ਚੁਣੌਤੀ ਦੇ ਰਹੀ ਹੈ। ਅਭਿਸ਼ੇਕ ਪਾਠਕ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਇਸ਼ਿਤਾ ਦੱਤਾ, ਰਜਤ ਕਪੂਰ ਅਤੇ ਸ਼੍ਰੀਆ ਸਰਨ ਵੀ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -