12.4 C
Alba Iulia
Tuesday, May 7, 2024

ਫ਼ਿਲਮੀ ਸਿਤਾਰਿਆਂ ਵੱਲੋਂ ਅਨੰਨਿਆ ਨੂੰ ਜਨਮ ਦਿਨ ਦੀ ਵਧਾਈ

Must Read


ਨਵੀਂ ਦਿੱਲੀ: ਅਨੰਨਿਆ ਪਾਂਡੇ ਦੇ ਜਨਮ ਦਿਨ ਮੌਕੇ ਬੌਲੀਵੁੱਡ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਫਿਲਮ ‘ਲਾਈਗਰ’ ਦੀ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ, ”ਜਨਮ ਦਿਨ ਮੁਬਾਰਕ ਏਪੀ… ਇਹ ਸਾਡੀ ਡਰੀਮਗਰਲ 2 ਦੇ ਐਲਾਨ ਸਮੇਂ ਵੀਡੀਓ ਤੋਂ ਪ੍ਰਾਪਤ ਕੀਤੀ ਬਹੁਤੀ ਸੋਹਣੀ ਤਸਵੀਰ ਨਹੀਂ ਹੈ… ਹੋਰ ਤਸਵੀਰਾਂ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ।” ਇਸੇ ਤਰ੍ਹਾਂ ਮਲਾਇਕਾ ਅਰੋੜਾ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ, ”ਚਲੋ ਸਹੀ ਤਰੀਕ ਆਈ, ਜਨਮ ਦਿਨ ਦੀਆਂ ਵਧਾਈਆਂ ਸੋਹਣੀ ਮੁਟਿਆਰ ਨੂੰ।” ਕਰੀਨਾ ਕਪੂਰ ਖਾਨ ਨੇ ਅਨੰਨਿਆ ਦੀ ਦਿੱਖ ਦੀ ਸ਼ਲਾਘਾ ਕਰਦਿਆਂ ਕਿਹਾ, ”ਜਨਮ ਦਿਨ ਮੁਬਾਰਕ ਅਤੇ ਬਹੁਤ ਸਾਰਾ ਪਿਆਰ”। ਪਰਿਨੀਤੀ ਚੋਪੜਾ ਨੇ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ, ”ਮੇਰੀ ਸਭ ਤੋਂ ਪਿਆਰੀ ਅਤੇ ਅਜ਼ੀਜ਼ ਨੂੰ ਜਨਮ ਦਿਨ ਦੀਆਂ ਦਿਲੋਂ ਸ਼ੁਭਕਾਮਨਾਵਾਂ।” ਅਦਾਕਾਰਾ ਨੇਹਾ ਧੂਪੀਆ ਨੇ ਵੀ ਅਨੰਨਿਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਫਿਲਮਸਾਜ਼ ਤੇ ਕੋਰੀਓਗ੍ਰਾਫ਼ਰ ਫਰਾਹ ਖਾਨ ਨੇ ਅਨੰਨਿਆ ਨਾਲ ਤਸਵੀਰ ਸਾਂਝੀ ਕਰਦਿਆਂ ਕਿਹਾ, ”ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਮੇਰੀ ਪਿਆਰੀ ਲੜਕੀ। ਹਮੇਸ਼ਾ ਤੰਦਰੁਸਤ ਰਹੋ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਦਾਕਾਰਾ ਅਨੰਨਿਆ ਨੇ ਐਕਸ਼ਨ ਫਿਲਮ ‘ਲਾਈਗਰ’ ਵਿੱਚ ਭੂਮਿਕਾ ਨਿਭਾਈ ਸੀ। ਹੁਣ ਉਹ ਆਉਣ ਵਾਲੀ ਫਿਲਮ ‘ਖੋ ਗਏ ਹਮ ਕਹਾਂ’ ਵਿੱਚ ਸਿਧਾਂਤ ਚਤੁਰਵੇਦੀ ਤੇ ਆਦਰਸ਼ ਗੌਰਵ ਅਤੇ ਕਾਮੇਡੀ ਫਿਲਮ ‘ਡਰੀਮਗਰਲ 2’ ਵਿੱਚ ਆਯੂਸ਼ਮਾਨ ਖੁਰਾਨ ਨਾਲ ਨਜ਼ਰ ਆਵੇਗੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -