12.4 C
Alba Iulia
Tuesday, May 14, 2024

ਸ਼ਾਹਰੁਖ਼ ਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25 ਵਰ੍ਹੇ ਮੁਕੰਮਲ

Must Read


ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਫਿਲਮ ‘ਦਿਲ ਤੋ ਪਾਗਲ ਹੈ’ ਨੂੰ ਅੱਜ ਹਿੰਦੀ ਸਿਨੇਮਾ ਵਿੱਚ ਰਿਲੀਜ਼ ਹੋਇਆਂ ਪੂਰੇ 25 ਵਰ੍ਹੇ ਹੋ ਗਏ ਹਨ। ਫਿਲਮ ਦੇ ਨਿਰਮਾਤਾ ‘ਯਸ਼ ਰਾਜ ਫਿਲਮਜ਼’ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਆਖਿਆ, ’25 ਸਾਲ ਪਹਿਲਾਂ… ਰਾਹੁਲ ਨੇ ਪੁੱਛਿਆ ਸੀ… ਮੁਹੱਬਤ ਕਿਆ ਹੈ? ਤੇ ‘ਦਿਲ ਤੋ ਪਾਗਲ ਹੈ’ ਨੇ ਸਾਨੂੰ ਪਿਆਰ ਅਤੇ ਦੋਸਤੀ ਦੇ ਨਵੇਂ ਅਰਥ ਸਮਝਾਏ ਸਨ। ਉਸ ਫਿਲਮ ਦੇ ਨਾਂ… ਜੋ ਸਾਡੇ ਸਾਰਿਆਂ ਦੇ ਦਿਲਾਂ ਦੇ ਬਹੁਤ ਨੇੜੇ ਹੈ।’ ਸਾਂਝੀ ਕੀਤੀ ਗਈ ਇਸ ਰੀਲ ਵਿੱਚ ਫਿਲਮ ਦੀਆਂ ਕੁਝ ਝਲਕੀਆਂ ਹਨ ਤੇ ਇਸ ਵਿਚ ਫਿਲਮ ਦਾ ਟਾਈਟਲ ਟਰੈਕ ਚੱਲਦਾ ਸੁਣਾਈ ਦੇ ਰਿਹਾ ਹੈ। ਯਸ਼ ਚੋਪੜਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਅਦਾਕਾਰਾ ਕ੍ਰਿਸ਼ਮਾ ਕਪੂਰ ਤੇ ਅਦਾਕਾਰ ਅਕਸ਼ੈ ਕੁਮਾਰ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ ਤੇ ਫਿਲਮ ਨੂੰ ਦਰਸ਼ਕਾਂ ਵੱਲੋਂ ਅਥਾਹ ਪਿਆਰ ਦਿੱਤਾ ਗਿਆ ਸੀ। ਇਸ ਵੀਡੀਓ ਨੂੰ ਸਾਂਝਾ ਕਰਨ ਮਰਗੋਂ ਵੱਡੀ ਗਿਣਤੀ ਦਰਸ਼ਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇਕ ਵਿਅਕਤੀ ਨੇ ਆਖਿਆ, ‘ਇਸ ਫਿਲਮ ਦੇ ਸਾਰੇ ਹੀ ਗੀਤ ਬਾਕਮਾਲ ਸਨ।’ ਇਕ ਹੋਰ ਨੇ ਕਿਹਾ, ‘ਮੇਰੀ ਪਸੰਦੀਦਾ ਫਿਲਮ’। ਜ਼ਿਕਰਯੋਗ ਹੈ ਕਿ ਫਿਲਮ ‘ਦਿਲ ਤੋ ਪਾਗਲ ਹੈ’ ਨੇ ਤਿੰਨ ਕੌਮੀ ਐਵਾਰਡ ਹਾਸਲ ਕੀਤੇ ਹਨ, ਜਿਸ ਵਿੱਚ ਸਰਬੋਤਮ ਮਨੋਰੰਜਕ ਫਿਲਮ, ਸਰਬੋਤਮ ਸਹਾਇਕ ਕਲਾਕਾਰ (ਕ੍ਰਿਸ਼ਮਾ ਕਪੂਰ) ਅਤੇ ਸਰਬੋਤਮ ਕੋਰੀਓਗ੍ਰਾਫ਼ੀ (ਸ਼ੈਮਾਰਕ ਡਾਵਰ) ਸ਼ਾਮਲ ਹਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -