12.4 C
Alba Iulia
Tuesday, April 30, 2024

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ: ਲਵਲੀਨਾ ਤੇ ਪ੍ਰਵੀਨ ਨੇ ਸੋਨ ਤਗਮੇ ਜਿੱਤੇ

Must Read


ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ ਭਾਰ ਵਰਗ) ਤੇ ਪ੍ਰਵੀਨ ਹੁੱਡਾ (63 ਕਿਲੋ ਭਾਰ ਵਰਗ) ਨੇ ਜਾਰਡਨ ਦੇ ਓਮਾਨ ਵਿੱਚ ਚੱਲ ਰਹੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਸੋਨ ਤਗਮੇ ਜਿੱਤੇ। ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਲਵਲੀਨਾ ਨੇ ਉਜ਼ਬੇਕਿਸਤਾਨ ਦੀ ਰੂਜਮੇਤੋਵਾ ਸੋਖੀਬਾ ਨੂੰ 5-0 ਨਾਲ ਮਾਤ ਦਿੱਤੀ ਜਦੋਂ ਕਿ ਪ੍ਰਵੀਨ ਨੇ ਜਾਪਾਨ ਦੀ ਮੁੱਕੇਬਾਜ਼ ਕਿਟੋ ਮਾਈ ਨੂੰ ਵੀ 5-0 ਨਾਲ ਹਰਾਇਆ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਫਲਾਈਵੇਟ ਵਰਗ (52 ਕਿਲੋ) ਵਿੱਚ ਚਾਂਦੀ ਦਾ ਤਮਗਾ ਜਿੱਤਿਆ।

25 ਵਰ੍ਹਿਆਂ ਦੀ ਲਵਲੀਨਾ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਮਗਰੋਂ ਖਰਾਬ ਫਾਰਮ ਵਿੱਚ ਚੱਲ ਰਹੀ ਸੀ ਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਨਾਲ ਉਸ ਦਾ ਮਨੋਬਲ ਵਧਿਆ ਹੈ। ਅਸਾਮ ਦੀ ਇਸ ਮੁੱਕੇਬਾਜ਼ ਨੇ ਖੇਡ ਦੌਰਾਨ ਉਜ਼ਬੇਕਿਸਤਾਨ ਦੀ ਮੁੱਕੇਬਾਜ਼ ਰੂਜਮੇਤੋਵਾ ਸੋਖੀਬਾ ਖ਼ਿਲਾਫ਼ ਸ਼ੁਰੂ ਤੋਂ ਹੀ ਦਬਾਅ ਕਾਇਮ ਰੱਖਿਆ। ਇਸੇ ਤਰ੍ਹਾਂ ਪ੍ਰਵੀਨ ਨੇ ਵੀ ਜਾਪਾਨ ਦੀ ਮੁੱਕੇਬਾਜ਼ ਕਿਟੋ ਮਾਈ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਂਦਿਆਂ ਸੋਨ ਤਗਮੇ ‘ਤੇ ਕਬਜ਼ਾ ਕੀ਼ਤਾ। ਪਹਿਲਾ ਰਾਊਂਡ ਗੁਆਉਣ ਮਗਰੋਂ ਕਿਟੋ ਮਾਈ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਪ੍ਰਵੀਨ ਨੇ ਉਸ ਨੂੰ ਜਿੱਤ ਲਈ ਕੋਈ ਮੌਕਾ ਨਹੀਂ ਦਿੱਤਾ।

ਦੂਜੇ ਪਾਸੇ ਮੁੱਕੇਬਾਜ਼ ਮੀਨਾਕਸ਼ੀ ਫਲਾਈਵੇਟ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਪਾਨ ਦੀ ਕਿਨੋਸ਼ਿਤਾ ਰਿੰਕਾ ਤੋਂ 1-4 ਨਾਲ ਹਾਰ ਗਈ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਪਾਨ ਦੀ ਖਿਡਾਰਨ ਨੇ ਮੀਨਾਕਸ਼ੀ ਵੱਲੋਂ ਕੀਤੀ ਗਈ ਧੀਮੀ ਸ਼ੁਰੂਆਤ ਦਾ ਪੂਰਾ ਲਾਹਾ ਲਿਆ। ਦੂਸਰੇ ਦੌਰ ਵਿੱਚ ਵੀ ਮੀਨਾਕਸ਼ੀ ਸਹੀ ਤਰ੍ਹਾਂ ਮੁੱਕੇ ਨਹੀਂ ਜੜ ਸਕੀ। ਅੰਤਿਮ ਤਿੰਨ ਮਿੰਟਾਂ ਵਿੱਚ ਮੀਨਾਕਸ਼ੀ ਨੇ ਵਾਪਸੀ ਕੀਤੀ ਪਰ ਫਿਰ ਵੀ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -