ਹੈਦਰਾਬਾਦ, 15 ਨਵੰਬਰ
ਤੇਲਗੂ ਸਿਨੇਮਾ ਦੇ ਉੱਘੇ ਅਦਾਕਾਰ ਕ੍ਰਿਸ਼ਨਾ ਦਾ ਅੱਜ ਤੜਕੇ ਇਥੋਂ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ। ਕ੍ਰਿਸ਼ਨਾ ਤੇਲਗੂ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਪਿਤਾ ਸਨ। ਸੋਮਵਾਰ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ ‘ਤੇ ਰੱਖਿਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਾਹਿਰਾਂ ਦੀ ਟੀਮ ਕ੍ਰਿਸ਼ਨਾ ਦਾ ਇਲਾਜ ਕਰ ਰਹੀ ਸੀ। ਅਦਾਕਾਰ ਨੇ ਅੱਜ ਤੜਕੇ 4 ਵਜੇ ਆਖਰੀ ਸਾਹ ਲਿਆ।