12.4 C
Alba Iulia
Friday, May 10, 2024

ਆਲੀਆ ਭੱਟ ਨੇ ਮਾਂ ਬਣਨ ਮਗਰੋਂ ਸਾਂਝੀ ਕੀਤੀ ਪਹਿਲੀ ਤਸਵੀਰ

Must Read


ਮੁੰਬਈ: ਪਿਛਲੇ ਹਫ਼ਤੇ ਆਪਣੀ ਧੀ ਨਾਲ ਘਰ ਪਰਤੀ ਅਦਾਕਾਰਾ ਆਲੀਆ ਭੱਟ ਨੇ ਮਾਂ ਬਣਨ ਮਗਰੋਂ ਇੰਸਟਾਗਾਮ ‘ਤੇ ਆਪਣੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਆਲੀਆ ਨੇ ਇੱਕ ਕੌਫੀ ਦਾ ਮੱਗ ਚੁੱਕਿਆ ਹੋਇਆ ਹੈ, ਜਿਸ ‘ਤੇ ਅੰਗਰੇਜ਼ੀ ਦਾ ਸ਼ਬਦ ‘ਮਮਾ’ (ਮਾਂ) ਲਿਖਿਆ ਹੋਇਆ ਹੈ। ਤਸਵੀਰ ਵਿੱਚ ਆਲੀਆ ਦੀ ਤਸਵੀਰ ਮੱਧਮ ਜਦਕਿ ਮੱਗ ਬਹੁਤ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਅਦਾਕਾਰਾ ਨੂੰ ਮਾਂ ਬਣਨ ਬਾਰੇ ਵਧਾਈਆਂ ਦਿੱਤੀਆਂ ਹਨ। ਇੱਕ ਪ੍ਰਸ਼ੰਸਕ ਨੇ ਆਲੀਆ ਨੂੰ ‘ਮਮਾ ਭੱਟ’ ਆਖਿਆ। ਇੱਕ ਹੋਰ ਨੇ ਕਿਹਾ, ‘ਆਉਣ ਵਾਲੇ ਖ਼ੂਬਸੂਰਤ ਜੀਵਨ ਲਈ ਦੁਆਵਾਂ।’ ਜ਼ਿਕਰਯੋਗ ਹੈ ਕਿ ਆਲੀਆ ਭੱਟ ਨੇ ਬੀਤੀ 6 ਨਵੰਬਰ ਨੂੰ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਆਲੀਆ ਭੱਟ ਤੇ ਰਣਬੀਰ ਕਪੂਰ ਨੇ ਇਸੇ ਸਾਲ ਅਪਰੈਲ ਮਹੀਨੇ ਵਿੱਚ ਵਿਆਹ ਕਰਵਾਇਆ ਸੀ, ਜਿਸ ਦੇ ਦੋ ਮਹੀਨਿਆਂ ਬਾਅਦ ਹੀ ਜੋੜੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਲੀਆ ਦੇ ਗਰਭਵਤੀ ਹੋਣ ਦੀ ਖੁਸ਼ੀ ਸਾਂਝੀ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਆਪਣੀ ਨਵ-ਜੰਮੀ ਧੀ ਨਾਲ ਘਰ ਪਰਤੀ ਹੈ। ਆਲੀਆ ਭੱਟ ਛੇਤੀ ਹੀ ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਆਲੀਆ ਦੇ ਨਾਲ ਰਣਵੀਰ ਸਿੰਘ, ਧਰਮਿੰਦਰ ਤੇ ਜਯਾ ਬੱਚਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -