ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਨਵੰਬਰ
ਪੰਜਾਬੀ ਸਿਨੇਮਾ ਜਗਤ ਦੀ ਸੁਪਰ ਸਟਾਰ ਰਹੀ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ “ਹੇਮਾ ਮਾਲਿਨੀ” ਵਜੋਂ ਮਸ਼ਹੂਰ ਦਿਲਜੀਤ ਕੌਰ ਨੇ 100 ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਉਹ ਕਈ ਸਾਲਾਂ ਤੋਂ ਗੁਮਨਾਮੀ ਦੀ ਜ਼ਿੰਦਗੀ ਜੀ ਰਹੇ ਸਨ ਅਤੇ ਬਿਮਾਰ ਸਨ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੇ ਸਨ।