ਸਿਡਨੀ: ਅਨਵੇਸ਼ਾ ਗੌੜਾ ਨੇ ਅੱਜ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਉਹ ਟੂਰਨਾਮੈਂਟ ਵਿੱਚ ਬਾਕੀ ਬਚੀ ਇਕਲੌਤੀ ਭਾਰਤੀ ਖਿਡਾਰਨ ਹੈ। ਦਿੱਲੀ ਦੀ 14 ਸਾਲਾ ਅਨਵੇਸ਼ਾ ਨੇ ਇਸ ਸਾਲ ਛੇ ਫਾਈਨਲ ਖੇਡੇ ਹਨ ਤੇ ਚਾਰ ਜੂਨੀਅਰ ਕੌਮਾਂਤਰੀ ਖਿਤਾਬ ਜਿੱਤੇ ਹਨ। ਉਸ ਨੇ ਅੱਜ ਐਲਿਸੀਆ ਵਿਰਾਵੌਂਗ ਨੂੰ 21 ਮਿੰਟਾਂ ਵਿੱਚ 21-9, 21-11 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਮਲੇਸ਼ੀਆ ਦੀ ਗੋਹ ਜਿਨ ਵੇਈ ਨਾਲ ਹੋਵੇਗਾ। ਗੋਹ ਨੇ ਭਾਰਤ ਦੀ ਤਾਨੀਆ ਹੇਮੰਤ ਨੂੰ 21-15, 21. 16 ਨਾਲ ਹਰਾਇਆ। ਭਾਰਤ ਦਾ ਸਮੀਰ ਵਰਮਾ ਟੂਰਨਾਮੈਂਟ ਤੋਂ ਹਟ ਗਿਆ ਹੈ। ਸਿਮਰਨ ਸਿੰਘੀ ਤੇ ਰਿਤਿਕਾ ਠਾਕੁਰ ਨੇ ਵੀ ਟੂਰਨਾਮੈਂਟ ‘ਚੋਂ ਨਾਮ ਵਾਪਸ ਲੈ ਲਏ ਹਨ। ਮਹਿਲਾ ਡਬਲਜ਼ ‘ਚ ਚੀਨੀ ਤੈਪਈ ਦੀ ਲੀ ਚਿਆ ਸਿਨ ਤੇ ਟੇਂਗ ਚੁਨ ਸੁਨ ਦੀ ਜੋੜੀ ਨੇ ਭਾਰਤ ਦੀ ਰਿਤੁਪਰਨਾ ਪਾਂਡਾ ਅਤੇ ਸ਼ਵੇਤਾਪਰਨਾ ਪਾਂਡਾ ਦੀ ਜੋੜੀ ਨੂੰ ਹਰਾਇਆ। -ਪੀਟੀਆਈ