ਮੁੰਬਈ, 29 ਨਵੰਬਰ
ਇਜ਼ਰਾਇਲੀ ਫਿਲਮ ਨਿਰਮਾਤਾ ਨਦਵ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਕੂੜ ਪ੍ਰਚਾਰ ਕਰਨ ਵਾਲੀ ਫਿਲਮ ਕਰਾਰ ਦੇਣ ਤੋਂ ਇਕ ਦਿਨ ਬਾਅਦ ਇਸ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਸੱਚਾਈ ਸਭ ਤੋਂ ਖਤਰਨਾਕ ਚੀਜ਼ ਹੈ ਕਿਉਂਕਿ ਇਹ ਲੋਕਾਂ ਨੂੰ ਝੂਠਾ ਬਣਾ ਸਕਦੀ ਹੈ। ਅਗਨੀਹੋਤਰੀ ਦੀ ਪ੍ਰਤੀਕਿਰਿਆ ‘ਤੇ ਅਭਿਨੇਤਾ ਅਨੁਪਮ ਖੇਰ, ਜੋ ਇਸ ਫਿਲਮ ‘ਚ ਕੰਮ ਕਰ ਚੁੱਕੇ ਹਨ ਨੇ, ਕਿਹਾ ਕਿ ਸੱਚ ਦੀ ਹਮੇਸ਼ਾ ਝੂਠ ‘ਤੇ ਜਿੱਤ ਹੁੰਦੀ ਹੈ। ਗੌਰਤਲਬ ਹੈ ਕਿ ਗੋਆ ‘ਚ 53ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ ਦੀ ਜਿਊਰੀ ਦੇ ਮੁਖੀ ਅਤੇ ਇਜ਼ਰਾਈਲੀ ਫਿਲਮ ਨਿਰਮਾਤਾ ਨਦਵ ਲੈਪਿਡ ਨੇ ਸੋਮਵਾਰ ਨੂੰ ਹਿੰਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਕੂੜ ਪ੍ਰਚਾਰ ਅਤੇ ਭੱਦੀ ਫਿਲਮ ਕਰਾਰ ਦਿੱਤਾ ਸੀ।