ਨਵੀਂ ਦਿੱਲੀ, 29 ਨਵੰਬਰ
53ਵੇਂ ਕੌਮਾਂਤਰੀ ਫਿਲਮ ਮੇਲੇ ਦੇ ਜਿਊਰੀ ਮੁਖੀ ਨਦਵ ਲੈਪਿਡ ਨੇ ਹਿੰਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ‘ਕੁੂੜ ਪ੍ਰਚਾਰ’ ਅਤੇ ‘ਭੱਦੀ’ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਮੀਡੀਆ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਆਖਰ ਨਫ਼ਤਰ ਨੂੰ ਪਛਾਣ ਹੀ ਲਿਆ ਜਾਂਦਾ ਹੈ। ਪਾਰਟੀ ਦੀ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਟਵੀਟ ਕੀਤਾ,’ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੀ ਸਰਕਾਰ ਅਤੇ ਭਾਜਪਾ ਅਤੇ ਉਨ੍ਹਾਂ ਦੇ ਪੂਰੇ ਸਿਸਟਮ ਨੇ ‘ਦਿ ਕਸ਼ਮੀਰ ਫਾਈਲਜ਼’ ਦਾ ਪ੍ਰਚਾਰ ਕੀਤਾ। ਫਿਲਮ ਨੂੰ ਕੌਮਾਂਤਰੀ ਫਿਲਮ ਮੇਲੇ ਨੇ ਰੱਦ ਕਰ ਦਿੱਤਾ। ਜਿਊਰੀ ਮੁਖੀ ਨਦਵ ਲੈਪਿਡ ਨੇ ਇਸ ਨੂੰ ਕੂੜ ਪ੍ਰਚਾਰ, ਭੱਦੀ ਕਰਾਰ ਦਿੰਦਿਆਂ ਮੇਲੇ ਲਈ ਬੇਲੋੜੀ ਕਰਾਰ ਦਿੱਤਾ। ਕਾਂਗਰਸ ਤਰਜਮਾਨ ਸ਼ਮਾ ਮੁਹੰਮਦ ਨੇ ਦਾਅਵਾ ਕੀਤਾ ਕਿ ਫਿਲਮ ਨੂੰ ਸਰਕਾਰੀ ਪੱਧਰ ਤੋਂ ਪ੍ਰਚਾਰਿਆ ਗਿਆ ਸੀ ਅਤੇ ਨਤੀਜੇ ਵਜੋਂ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।