ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰਾ ਆਲੀਆ ਭੱਟ ਨੂੰ ਚਾਹ ਦਾ ਸੱਦਾ ਦਿੱਤਾ ਹੈ। ਹਾਲ ਹੀ ਵਿੱਚ ਮੀਰਾ ਨੇ ਆਪਣੇ ਸਮੁੰਦਰ ਕੰਢੇ ਬਣੇ ਘਰ ਵਿੱਚ ਸ਼ਾਮ ਵੇਲੇ ਦੀ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਗੁਜਰਾਤੀ ਵਿਅੰਜਨ ਉਂਧੀਊ ਤੇ ਨਾਲ ਚਾਹ ਵਾਲਾ ਇੱਕ ਗਿਲਾਸ ਪਿਆ ਹੈ। ਤਸਵੀਰ ਨਾਲ ਮੀਰਾ ਨੇ ਲਿਖਿਆ ਹੈ, ”ਉਂਧੀਊ ! ਮੈਨੂੰ ਪੂਰਾ ਯਕੀਨ ਹੈ ਕਿ ਮੈਂ ਪਿਛਲੇ ਜਨਮ ਵਿੱਚ ਗੁਜਰਾਤੀ ਸੀ।” ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਆਲੀਆ ਭੱਟ ਨੇ ਕਿਹਾ, ”ਮੈਨੂੰ ਵੀ ਇਹ ਚਾਹ ਦਾ ਕੱਪ ਚਾਹੀਦਾ ਹੈ।” ਇਸ ਦੇ ਜਵਾਬ ਵਿੱਚ ਮੀਰਾ ਨੇ ਆਲੀਆ ਨੂੰ ਚਾਹ ਦਾ ਸੱਦਾ ਦਿੰਦਿਆਂ ਕਿਹਾ, ”ਆਲੀਆ ਭੱਟ ਮੰਮੀ, ਹੁਣ ਵੇਲਾ ਹੈ ਕਿ ਤੁਸੀਂ ਸਮੁੰਦਰ ਦੀਆਂ ਦੂਰੀਆਂ ਨੂੰ ਪਾਰ ਕਰੋ।” ਮੀਰਾ ਰਾਜਪੂਤ ਅਕਸਰ ਸੋਸ਼ਲ ਮੀਡੀਆ ‘ਤੇ ਤੰਦਰੁਸਤ ਸਿਹਤ ਪੱਖੀ ਪੋਸਟਾਂਂ ਸਾਂਝੀਆਂ ਕਰਦੀ ਹੈ। ਇਸ ਤੋਂ ਪਹਿਲਾਂ ਮੀਰਾ ਨੇ ਸਵੇਰ ਵੇਲੇ ਕਸਰਤ ਕਰਨ ਮਗਰੋਂ ਚਿਹਰੇ ‘ਤੇ ਆਏ ਨਿਖਾਰ ਵਾਲੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ”ਸਵੇਰ ਵੇਲੇ ਦੀ ਕਸਰਤ। ਮੈਂ ਆਪਣੇ ਪਤੀ ਸ਼ਾਹਿਦ ਦੀ ਥਾਂ ਆਪਣੀ ਘੜੀ ਦੀ ਸ਼ੁਕਰਗੁਜ਼ਾਰ ਹਾਂ, ਜਿਸ ਦੀ ਤੇਜ਼ ਆਵਾਜ਼ ਨੇ ਮੈਨੂੰ ਸਵੇਰੇ 5 ਵਜੇ ਉਠਾਇਆ।” -ਆਈਏਐੱਨਐੱਸ