ਮੁੰਬਈ: ਅਨੁਰਾਗ ਬਾਸੂ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਮੈਟਰੋ ਇਨ ਡੀਨੋ’ ਵਿੱਚ ਹੁਣ ਅਲੀ ਫਜ਼ਲ ਵੀ ਕੰਮ ਕਰੇਗਾ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਅਲੀ ਆਪਣੇ ਸਹਿ ਅਦਾਕਾਰ ਆਦਿੱਤਿਆ ਰੌਏ ਕਪੂਰ ਤੇ ਸਾਰਾ ਅਲੀ ਖਾਨ ਨਾਲ ਸ਼ੁਰੂ ਕਰੇਗਾ। ਬਾਸੂ ਨੇ ਕਿਹਾ ਕਿ ‘ਮੈਟਰੋ ਇਨ ਡੀਨੋ’ ਲੋਕਾਂ ਦੀ ਕਹਾਣੀ ਅਤੇ ਲੋਕਾਂ ਲਈ ਹੈ। ਉਸ ਨੇ ਕਿਹਾ, ‘ਇਸ ਫ਼ਿਲਮ ਦੀ ਕਹਾਣੀ ਨਵੀਂ ਅਤੇ ਪ੍ਰਸੰਗਿਕ ਹੈ ਤੇ ਮੈਂ ਬਿਹਤਰੀਨ ਕਲਾਕਾਰਾਂ ਨਾਲ ਕੰਮ ਕਰਾਂਗਾ ਜੋ ਸਮਕਾਲੀ ਮਾਹੌਲ ਅਨੁਸਾਰ ਢੁਕਵੇਂ ਹਨ।’ ਇਸ ਫ਼ਿਲਮ ਜ਼ਰੀਏ ਅਨੁਰਾਗ ਤੇ ਸੰਗੀਤਕਾਰ ਪ੍ਰੀਤਮ ਮੁੜ ਇਕੱਠੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਨੇ ‘ਲਾਈਫ ਇਨ ਏ… ਮੈਟਰੋ’ ਅਤੇ ‘ਲੂਡੋ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ‘ਮੈਟਰੋ ਇਨ ਡੀਨੋ’ ਵਿੱਚ ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਨਾ ਸੇਨ ਸ਼ਰਮਾ, ਅਲੀ ਫੈਜ਼ਲ ਅਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਨੁਰਾਗ ਬਾਸੂ ਅਤੇ ਤਾਨੀ ਬਾਸੂ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਫ਼ਿਲਮ ਦਾ ਪਹਿਲਾ ਭਾਗ ‘ਲਾਈਫ ਇਨ ਏ ਮੈਟਰੋ’ ਸਾਲ 2007 ਵਿੱਚ ਰਿਲੀਜ਼ ਹੋਈ ਸੀ। -ਏਐੱਨਆਈ