12.4 C
Alba Iulia
Thursday, May 2, 2024

ਵੇਅਨ ਰੂਨੀ ਨੂੰ ਮਿਲ ਕੇ ਸ਼ਿਲਪਾ ਨੂੰ ਚੜ੍ਹੀ ਫੁਟਬਾਲ ਦੀ ਖੁਮਾਰੀ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਫੁਟਬਾਲ ਦੇ ‘ਵੰਡਰ ਬੁਆਏ’ ਵੇਅਨ ਰੂਨੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਸ਼ਿਲਪਾ ਨੇ ਆਖਿਆ, ‘ਫੁਟਬਾਲ ਜਗਤ ਦੇ ਮਹਾਨ ਖਿਡਾਰੀ ਨਾਲ ਫੁਟਬਾਲ ਦੀ ਖੁਮਾਰੀ। ਭਾਰਤ ਵਿੱਚ ਤੁਹਾਡਾ ਸਵਾਗਤ ਹੈ ਵੇਅਨ ਰੂਨੀ।’ ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਵੇਅਨ ਰੂਨੀ ਨੇ ਕਿਹਾ, ‘ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।’ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੰਦਿਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ। ਇੱਕ ਪ੍ਰਸ਼ੰਸਕ ਨੇ ਆਖਿਆ, ‘ਸ਼ਿਲਪਾ ਮੈਡਮ ਲਾਜਵਾਬ..!’ ਇੱਕ ਹੋਰ ਨੇ ਆਖਿਆ, ‘ਵੇਅਨ ਤੁਹਾਨੂੰ ਬਹੁਤ ਸਾਰਾ ਪਿਆਰ।’ ਜਾਣਕਾਰੀ ਅਨੁਸਾਰ ਸ਼ਿਲਪਾ ਨੂੰ ਆਖ਼ਰੀ ਵਾਰ ਫ਼ਿਲਮ ‘ਨਿਕੰਮਾ’ ਵਿਚ ਅਭਿਮੰਨਿਊ ਦਾਸਾਨੀ ਤੇ ਸ਼ਰਲੇ ਸੇਤੀਆ ਨਾਲ ਦੇਖਿਆ ਗਿਆ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -