12.4 C
Alba Iulia
Thursday, May 9, 2024

ਰਾਤ ਨੂੰ ਸ਼ੂਟਿੰਗ ਕਰ ਕੇ ਥੱਕਿਆ ਸ਼ਾਹਿਦ ਕਪੂਰ

Must Read


ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ ਰਾਤ ਵੇਲੇ ਸ਼ੂਟਿੰਗ ਕਰਦਿਆਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ‘ਤੇ ਇਹ ਤਸਵੀਰ ਸਾਂਝੀ ਕਰਦਿਆਂ ਉਸ ਨੇ ਆਖਿਆ, ‘ਮੈਂ ਤੁਹਾਨੂੰ ਰਾਤ ਦੀ ਸ਼ੂਟਿੰਗ ਬਾਰੇ ਦੱਸਦਾ ਹਾਂ।’ ਇਸ ਤਸਵੀਰ ਵਿੱਚ ਸ਼ਾਹਿਦ ਬਹੁਤ ਥੱਕਿਆ ਨਜ਼ਰ ਆ ਰਿਹਾ ਹੈ ਤੇ ਉਸ ਨੇ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਕਸਰ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦਾ ਹੈ, ਜਿਨ੍ਹਾਂ ਨੂੰ ਉਸ ਦੇ ਚਾਹੁਣ ਵਾਲੇ ਬਹੁਤ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਪਿਛਲੀ ਵਾਰ ਗੌਤਮ ਤਿਨੌਰਾਨੀ ਦੀ ਫਿਲਮ ‘ਜਰਸੀ’ ਵਿੱਚ ਦਿਖਾਈ ਦਿੱਤਾ ਸੀ, ਜਿਸ ਵਿੱਚ ਉਸ ਨਾਲ ਮ੍ਰਿਨਾਲ ਠਾਕੁਰ ਵੀ ਦਿਖਾਈ ਦਿੱਤੀ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਬਹੁਤਾ ਰੰਗਾ ਨਹੀਂ ਸੀ ਦਿਖਾ ਸਕੀ, ਪਰ ਆਲੋਚਕਾਂ ਵੱਲੋਂ ਇਸ ਫ਼ਿਲਮ ਵਿੱਚ ਸ਼ਾਹਿਦ ਦੀ ਅਦਾਕਾਰੀ ਨੂੰ ਬਹੁਤ ਸਲਾਹਿਆ ਗਿਆ ਸੀ। ਜ਼ਿਕਰਯੋਗ ਹੈ ਕਿ ਨਵੇਂ ਸਾਲ ਵਿੱਚ ਅਦਾਕਾਰ ਦੇ ਕੁਝ ਵੱਡੇ ਪ੍ਰਾਜੈਕਟ ਦੇਖਣ ਨੂੰ ਮਿਲਣਗੇ। ਉਹ ਸ਼ਾਹਿਦ ਅੱਬਾਸ ਜ਼ਫਰ ਦੀ ਫਿਲਮ ‘ਬਲੱਡੀ ਡੈਡੀ’ ਵਿੱਚ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਉਹ ਐਮਾਜ਼ੋਨ ਪ੍ਰਾਈਮ ਵੀਡੀਓਜ਼ ਲਈ ਰਾਜ ਐਂਡ ਡੀਕੇ ਦੀ ਨਵੀਂ ਆ ਰਹੀ ਵੈੱਬਸੀਰੀਜ਼ ‘ਫਰਜ਼ੀ’ ਵਿੱਚ ਵੀ ਕੰਮ ਕਰ ਰਿਹਾ ਹੈ, ਜਿਸ ਵਿੱਚ ਉਸ ਨਾਲ ਅਦਾਕਾਰ ਵਿਜੈ ਸੇਤੂਪਤੀ ਵੀ ਦਿਖਾਈ ਦੇਵੇਗਾ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -