ਮੁੰਬਈ, 29 ਦਸੰਬਰ
ਫਿਲਮ ਨਿਰਮਾਤਾ ਨਿਤਿਨ ਮਨਮੋਹਨ, ਜੋ ‘ਬੋਲ ਰਾਧਾ ਬੋਲ’ ਅਤੇ ਲਾਡਲਾ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ, ਦਾ ਅੱਜ ਇੱਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲ ਦੇ ਸਨ। ਫਿਲਮ ਨਿਰਮਾਤਾ ਦਾ 3 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਵੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਨਿਤਿਨ ਮਨਮੋਹਨ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਅੱਜ ਸਵੇਰੇ 10 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਨਿਤਿਨ ਮਨਮੋਹਨ ਮਰਹੂਮ ਅਭਿਨੇਤਾ ਮਨਮੋਹਨ ਦੇ ਪੁੱਤਰ ਹਨ, ਜਿਨ੍ਹਾਂ ਨੇ ਬ੍ਰਹਮਚਾਰੀ’, ਗੁਮਨਾਮ ਅਤੇ ਨਯਾ ਜ਼ਮਾਨਾ’ ਵਰਗੀਆਂ ਫਿਲਮਾਂ ”ਚ ਕੰਮ ਕੀਤਾ ਹੈ।’ ਉਨ੍ਹਾਂ ਦੇ ਪਰਿਵਾਰ ‘ਚ ਧੀ ਤੇ ਪਤਨੀ ਹਨ।