ਮੁੰਬਈ, 29 ਦਸੰਬਰ
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ ‘ਪਠਾਨ’ ਦੇ ਨਿਰਮਾਤਾਵਾਂ ਨੂੰ ਫਿਲਮ ਤੇ ਇਸ ਦੇ ਗੀਤਾਂ ਸਮੇਤ ਫੇਰਬਦਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੋਸ਼ੀ ਨੇ ਇੱਕ ਬਿਆਨ ਵਿੱਚ ਕਿਹਾ ਬੋਰਡ ਨੇ ਯਸ਼ਰਾਜ ਫਿਲਮਜ਼ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਲਮ ‘ਚ ਫੇਰਬਦਲ ਕਰਨ ਲਈ ਆਖ ਦਿੱਤਾ ਹੈ। ‘ਪਠਾਨ’ 12 ਦਸੰਬਰ ਨੂੰ ਆਪਣੇ ਗੀਤ ‘ਬੇਸ਼ਰਮ ਰੰਗ’ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਹੈ ਤੇ ਉਸ ‘ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ। ਗੀਤ ਵਿਚ ਦੀਪਿਕਾ ਨੂੰ ਭਗਵਾ ਬਿਕਨੀ ਵਿਚ ਦਿਖਾਇਆ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਪੂਰੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਹੋਏ।