12.4 C
Alba Iulia
Tuesday, May 7, 2024

‘ਦਿ ਲੇਜੈਂਡ ਆਫ ਮੌਲਾ ਜੱਟ’ ਦੋਵੇਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧ ਕਾਇਮ ਕਰੇਗੀ: ਫਵਾਦ

Must Read


ਨਵੀਂ ਦਿੱਲੀ: ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨੇ ਆਖਿਆ ਕਿ ਜੇਕਰ ਉਸ ਦੀ ਫ਼ਿਲਮ ‘ਦਿ ਲੇਜੈਂਡ ਆਫ ਮੌਲਾ ਜੱਟ’ ਭਾਰਤ ਵਿੱਚ ਰਿਲੀਜ਼ ਹੁੰਦੀ ਹੈ ਤਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਸਬੰਧ ਕਾਇਮ ਹੋਣਗੇ। ਉਸ ਨੇ ਆਖਿਆ ਕਿ ਜੇਕਰ ਸੱਚਮੁਚ ਅਜਿਹਾ ਵਾਪਰਦਾ ਹੈ ਤਾਂ ਇਹ ਈਦ ਅਤੇ ਦੀਵਾਲੀ ਵਰਗਾ ਮੌਕਾ ਹੋਵੇਗਾ ਜਦੋਂ ਅਸੀਂ ਖੁਸ਼ੀ ਵਿੱਚ ਇੱਕ-ਦੂਜੇ ਨੂੰ ਮਠਿਆਈ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਬਿਲਾਲ ਲਸ਼ਾਰੀ ਦੀ ਇਹ ਫਿਲਮ ਭਾਰਤ ਵਿੱਚ ਲੰਘੇ 30 ਦਸੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਫ਼ਿਲਹਾਲ ਫ਼ਿਲਮ ਦੀ ਰਿਲੀਜ਼ ਟਾਲ ਦਿੱਤੀ ਗਈ ਹੈ। ਇਸ ਫਿਲਮ ਵਿੱਚ ਫਵਾਦ ਖ਼ਾਨ ਨਾਲ ਮਾਹਿਰਾ ਖ਼ਾਨ ਮੁੱਖ ਭੂਮਿਕਾ ਵਿੱੱਚ ਹੈ। ਫਿਲਮ ‘ਦਿ ਲੇਜੈਂਡ ਆਫ ਮੌਲਾ ਜੱਟ’ 1979 ਵਿੱਚ ਆਈ ਹਿੱਟ ਫਿਲਮ ‘ਮੌਲਾ ਜੱਟ’ ਉੱਤੇ ਆਧਾਰਿਤ ਹੈ। ਇਹ ਫਿਲਮ ਪਾਕਿਸਤਾਨ ਵਿਚ ਪਿਛਲੇ ਸਾਲ 13 ਅਕਤੂਬਰ ਨੂੰ ਰਿਲੀਜ਼ ਕੀਤੀ ਗਈ ਸੀ, ਜੋ ਹੁਣ ਤੱਕ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫ਼ਿਲਮ ਬਣ ਗਈ ਹੈ। ਇਸ ਫਿਲਮ ਨੇ ਹੁਣ ਤੱਕ ਇੱਕ ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕੀਤੇ ਜਾਣ ਸਬੰਧੀ ਸੀਐੱਨਐੱਨ ਵੱਲੋਂ ਲਈ ਗਈ ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਕਿਹਾ, ‘ਜੇਕਰ ਅਜਿਹਾ ਹੁੰਦਾ ਤਾਂ ਇਹ ਦੋਵੇਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕਰੇਗੀ, ਜਿਵੇਂ ਅਸੀਂ ਖੁਸ਼ੀ ਦੇ ਮੌਕਿਆਂ ‘ਤੇ ਇੱਕ-ਦੂਜੇ ਨੂੰ ਮਠਿਆਈ ਦਿੰਦੇ ਹਾਂ।’ ਫਵਾਦ ਨੇ ਕਿਹਾ, ‘ਫਿਲਮਾਂ ਤੇ ਸੰਗੀਤ ਇੱਕ ਅਜਿਹਾ ਆਦਾਨ-ਪ੍ਰਦਾਨ ਹੈ, ਜੋ ਦੋਵੇਂ ਦੇਸ਼ਾਂ ਵਿਚਲੇ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੋ ਸਕਦਾ ਹੈ। ਦੋਵੇਂ ਦੇਸ਼ਾਂ ਵਿਚਾਲੇ ਹਾਲੇ ਵੀ ਮਾਹੌਲ ਥੋੜ੍ਹਾ ਤਣਾਅਪੂਰਨ ਹੈ ਪਰ ਦੇਖਦੇ ਹਾਂ ਕਿ ਫ਼ਿਲਮ ਰਿਲੀਜ਼ ਹੁੰਦੀ ਹੈ ਜਾਂ ਨਹੀਂ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -