12.4 C
Alba Iulia
Saturday, April 20, 2024

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਭੋਲਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਅਜੈ ਦੇਵਗਨ ਨੇ ਇਸ ਸਬੰਧੀ ਇੰਸਟਾਗਰਾਮ ‘ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਇਹ ਫਿਲਮ 30 ਮਾਰਚ ਨੂੰ ਰਿਲੀਜ਼ ਹੋਵੇਗੀ। ‘ਭੋਲਾ’ ਤਾਮਿਲ ਹਿੱਟ ‘ਕੈਥੀ’ ਦਾ ਅਧਿਕਾਰਤ ਹਿੰਦੀ ਰੀਮੇਕ ਹੈ ਅਤੇ ਅਜੈ ਦੇਵਗਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਦੀ ਕਹਾਣੀ ਜੇਲ੍ਹ ਵਿਚੋਂ ਬਾਹਰ ਆਏ ਇਕ ਵਿਅਕਤੀ ਬਾਰੇ ਹੈ ਜੋ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੀ ਧੀ ਨੂੰ ਮਿਲਣ ਦਾ ਫੈਸਲਾ ਕਰਦਾ ਹੈ ਪਰ ਪੁਲੀਸ ਅਤੇ ਡਰੱਗ ਮਾਫੀਆ ਦਰਮਿਆਨ ਫਸ ਜਾਂਦਾ ਹੈ। ਫਿਲਮ ਵਿੱਚ ਤੱਬੂ, ਸੰਜੈ ਮਿਸ਼ਰਾ, ਦੀਪਕ ਡੋਬਰੀਅਲ, ਰਾਏ ਲਕਸ਼ਮੀ ਅਤੇ ਮਕਰੰਦ ਦੇਸ਼ਪਾਂਡੇ ਸਹਿ ਅਦਾਕਾਰ ਹਨ। ਇਹ ਫਿਲਮ 30 ਮਾਰਚ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਜੈ ਦੇਵਗਨ ਨਿਰਮਾਤਾ ਬੋਨੀ ਕਪੂਰ ਦੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ ‘ਮੈਦਾਨ’ ਤੋਂ ਇਲਾਵਾ ਨਿਰਦੇਸ਼ਕ ਨੀਰਜ ਪਾਂਡੇ ਦੀ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’ ਵਿੱਚ ਦੀਪਿਕਾ ਪਾਦੂਕੋਨ ਨਾਲ ਨਜ਼ਰ ਆਵੇਗਾ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -