12.4 C
Alba Iulia
Thursday, May 2, 2024

ਅਰਜੁਨ ਕਪੂਰ ਨੇ ‘ਇੰਡੀਅਨ ਆਈਡਲ 13’ ਦੇ ਗਾਇਕਾਂ ਨਾਲ ਤਾਜ਼ੀਆਂ ਕੀਤੀਆਂ ਯਾਦਾਂ

Must Read


ਮੁੰਬਈ: ਅਦਾਕਾਰ ਅਰਜੁਨ ਕਪੂਰ ਨੇ ਇੰਡੀਅਨ ਆਈਡਲ 13 ਦੇ ਗਾਇਕਾਂ ਰਿਸ਼ੀ ਸਿੰਘ ਤੇ ਬਿਦਿਪਤਾ ਚੱਕਰਵਰਤੀ ਦਾ ਉਸ ਦੀ ਆਪਣੀ ਫਿਲਮ ‘2 ਸਟੇਟਸ’ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਧੰਨਵਾਦ ਕੀਤਾ ਹੈ। ਇੰਡੀਅਨ ਆਈਡਲ ਦੇ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਅਰਜੁਨ ਕਪੂਰ ਦੀ ਫਿਲਮ ‘2 ਸਟੇਟਸ’ ਦਾ ਗੀਤ ਗਾਇਆ ਸੀ ਜਿਸ ਨੂੰ ਮੂਲ ਰੂਪ ਵਿਚ ਅਰਿਜੀਤ ਸਿੰਘ ਨੇ ਗਾਇਆ ਸੀ। ‘ਇੰਡੀਅਨ ਆਈਡਲ 13’ ਵਿੱਚ ਰਿਸ਼ੀ ਤੇ ਬਿਦਿਪਤਾ ਨੇ ਜਦੋਂ ‘ਮਸਤ ਮਗਨ’ ਗੀਤ ਦੀ ਪੇਸ਼ਕਾਰੀ ਦਿੱਤੀ ਤਾਂ ਗੀਤ ਸੁਣਨ ਤੋਂ ਬਾਅਦ ਅਰਜੁਨ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ‘ਇਸ ਗੀਤ ਨੇ ਮੇਰੀ ਫਿਲਮ ਦੀ ਸ਼ੂਟਿੰਗ ਵੇਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਇਸ ਲਈ ਤੁਹਾਡਾ ਧੰਨਵਾਦ।’ ਜ਼ਿਕਰਯੋਗ ਹੈ ਕਿ ਅਰਜੁਨ ਕਪੂਰ, ਤੱਬੂ, ਆਸਮਾਨ ਭਾਰਦਵਾਜ ਅਤੇ ਵਿਸ਼ਾਲ ਭਾਰਦਵਾਜ ਆਪਣੀ ਫਿਲਮ ‘ਕੁੱਤੇ’ ਦੀ ਪ੍ਰਮੋਸ਼ਨ ਲਈ ਸਿੰਗਿੰਗ ਰਿਐਲਿਟੀ ਸ਼ੋਅ ਦੇ ਸੈੱਟ ‘ਤੇ ਆਏ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -