12.4 C
Alba Iulia
Sunday, April 28, 2024

ਫਰਹਾਨ ਨੇ ਆਪਣੇ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ

Must Read


ਮੁੰਬਈ: ਅਦਾਕਾਰ ਤੇ ਫਿਲਮ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਆਪਣੀ ਪਤਨੀ ਸ਼ਿਬਾਨੀ ਅਤੇ ਦੋਵੇਂ ਧੀਆਂ ਸ਼ਾਕਿਆ ਤੇ ਅਕੀਰਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਅਦਾਕਾਰ ਦੇ ਪ੍ਰਸ਼ੰਸਕ ਖੂਬ ਦੁਆਵਾਂ ਦੇ ਰਹੇ ਹਨ। ਇਸ ਤਸਵੀਰ ਵਿੱਚ ਚਾਰੇ ਜਣੇ ਹੱਸਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨਾਲ ਅਦਾਕਾਰ ਨੇ ਕਾਲੇ ਰੰਗ ਦੇ ਦਿਲ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ। ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਫਿਲਮ ਨਿਰਮਾਤਾ ਫਰਹਾ ਖ਼ਾਨ ਨੇ ਲਾਲ ਰੰਗ ਦੇ ਦਿਲ ਵਾਲੇ ਇਮੋਜੀ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ਾਕਿਆ ਤੇ ਅਕੀਰਾ ਫਰਹਾਨ ਤੇ ਉਸ ਦੀ ਪਹਿਲੀ ਪਤਨੀ ਅਧੁਨਾ ਦੀਆਂ ਧੀਆਂ ਹਨ। ਸਾਲ 2022 ਵਿੱਚ ਅਦਾਕਾਰ ਨੇ ਅਦਾਕਾਰਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਵਾ ਲਿਆ ਸੀ। ਗੌਰਤਲਬ ਹੈ ਕਿ ਫਰਹਾਨ ਅਖ਼ਤਰ ਪਿਛਲੀ ਵਾਰ ਫਿਲਮ ‘ਤੂਫਾਨ’ ਵਿੱਚ ਦਿਖਾਈ ਦਿੱਤਾ ਸੀ। ਛੇਤੀ ਹੀ ਉਹ ਫਿਲਮ ‘ਜੀ ਲੇ ਜ਼ਰਾ’ ਦਾ ਨਿਰਦੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਪ੍ਰਿਯੰਕਾ ਚੋਪੜਾ, ਆਲੀਆ ਭੱਟ ਤੇ ਕੈਟਰੀਨਾ ਕੈਫ਼ ਦਿਖਾਈ ਦੇਣਗੀਆਂ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -