ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਉਹ ਹਰ ਫਿਲਮ ਤੋਂ ਬਾਅਦ ਆਪਣੀ ਅਦਾਕਾਰੀ ਵਿੱਚ ਨਿਖਾਰ ਲਿਆਉਣਾ ਚਾਹੁੰਦਾ ਹੈ। ਫਿਲਮ ‘ਕੁੱਤੇ’ ‘ਚ ਭ੍ਰਿਸ਼ਟ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੇ ਅਰਜੁਨ ਕਪੂਰ ਨੇ ਕਿਹਾ ਕਿ ਉਹ ਆਪਣੀ ਅਦਾਕਾਰੀ ਵਿਚ ਨਿਖਾਰ ਲਿਆ ਕੇ ਲੋਕਾਂ ਨੂੰ ਹੈਰਾਨ ਕਰਦਾ ਰਹੇਗਾ। ਉਸ ਨੇ ਕਿਹਾ, ‘ਫਿਲਮ ‘ਕੁੱਤੇ’ ਵਿਚ ਮੇਰੇ ਯਤਨਾਂ ਨੂੰ ਲੈ ਕੇ ਮੀਡੀਆ ਅਤੇ ਦਰਸ਼ਕ ਜਿੰਨੇ ਉਤਾਵਲੇ ਹਨ, ਇਸ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।’ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਤੋਂ ਬਾਅਦ ਅਰਜੁਨ ਮੁੜ ਪੁਲੀਸ ਵਾਲੇ ਦਾ ਕਿਰਦਾਰ ਨਿਭਾਅ ਰਿਹਾ ਹੈ। ਉਸ ਨੇ ਕਿਹਾ, ‘ਸੰਦੀਪ ਔਰ ਪਿੰਕੀ ਫਰਾਰ’ ਤੋਂ ਬਾਅਦ ਮੈਂ ਭਰੋਸੇਯੋਗ ਫਿਲਮ ਨਿਰਮਾਤਾਵਾਂ ਨਾਲ ਭਰੋਸੇਮੰਦ ਫਿਲਮਾਂ ਲੱਭਣ ਦੇ ਰਾਹ ‘ਤੇ ਚਲ ਰਿਹਾ ਹਾਂ ਜੋ ਮੈਨੂੰ ਇੱਕ ਸਫਲ ਅਦਾਕਾਰ ਵਜੋਂ ਅੱਗੇ ਵਧਣ ਵਿਚ ਮਦਦ ਕਰਦੀਆਂ ਹਨ ਅਤੇ ਕੁੱਤੇ ਅਜਿਹੀ ਫਿਲਮ ਹੈ ਜਿਸ ਦੀ ਮੈਂ ਬਹੁਤ ਕਦਰ ਕਰਦਾ ਹਾਂ।’ ਫਿਲਮ ‘ਕੁੱਤੇ’ ‘ਚ ਨਸੀਰੂਦੀਨ ਸ਼ਾਹ, ਕੋਂਕਣਾ ਸੇਨ ਸ਼ਰਮਾ, ਤੱਬੂ, ਕੁਮੁਦ ਮਿਸ਼ਰਾ ਅਤੇ ਰਾਧਿਕਾ ਮਦਾਨ ਸਹਿ ਅਦਾਕਾਰ ਹਨ। ਫਿਲਮ ਦਾ ਨਿਰਦੇਸ਼ਨ ਉੱਘੇ ਫਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦੇ ਲੜਕੇ ਆਸਮਾਨ ਭਾਰਦਵਾਜ ਨੇ ਕੀਤਾ ਹੈ। -ਆਈਏਐੱਨਐੱਸ