12.4 C
Alba Iulia
Thursday, May 2, 2024

ਮਾਧੁਰੀ ਨੇ ਗੀਤ ‘ਤੂੰ ਸ਼ਾਇਰ ਹੈ’ ਦੇ ਫ਼ਿਲਮਾਂਕਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1991 ਦੀ ਫਿਲਮ ‘ਸਾਜਨ’ ਦੇ ਗੀਤ ‘ਤੂੰ ਸ਼ਾਇਰ ਹੈ ਮੈਂ ਤੇਰੀ ਸ਼ਾਇਰੀ’ ਦੀ ਸ਼ੂਟਿੰਗ ਵੇਲੇ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੈ ਦੱਤ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਮਾਧੁਰੀ ਨੇ ਦੱਸਿਆ ਕਿ ਕੋਰੀਓਗ੍ਰਾਫਰ ਨੇ ਕਿਵੇਂ ਇਸ ਗੀਤ ‘ਤੇ ਕਦਮਾਂ ਦੀ ਤਾਲ ਮਿਲਾਉਣ ਲਈ ਕਿਹਾ ਸੀ। ਮਾਧੁਰੀ ਨੇ ਕਿਹਾ,’ਜਦੋਂ ਕੋਰੀਓਗ੍ਰਾਫਰ ਚਿੰਨੀ ਪ੍ਰਕਾਸ਼ ਨੇ ਮੈਨੂੰ ਇਸ ਗੀਤ ਨੱਚਣਾ ਸਿਖਾਇਆ ਸੀ। ਮੈਂ ਉਸ ਨੂੰ ਕਿਹਾ, ਕਿਹੋ ਜਿਹਾ ਨੱਚਣਾ ਹੈ, ਇਸ ਗੀਤ ਨੂੰ ਗਾਉਣ ਵਾਲਾ ਕੌਣ ਹੈ, ਉਹ ਕਿਹੋ ਜਿਹਾ ਗਾਇਕ ਹੈ।’ ਇਸ ਤੋਂ ਬਾਅਦ ਕੋਰੀਓਗ੍ਰਾਫਰ ਨੇ ਕਿਹਾ ਕਿ ਇਹ ਗੀਤ ਹਿੱਟ ਸਾਬਤ ਹੋਵੇਗਾ ਤੇ ਸਚਮੁੱਚ ਇਹ ਗੀਤ ਤੇ ਡਾਂਸ ਹਿੱਟ ਹੋ ਗਏ। ਮਾਧੁਰੀ ਨੇ ਇਸ ਤੋਂ ਇਲਾਵਾ ‘ਏਕ ਦੋ ਤੀਨ’, ‘ਯੇ ਮੌਸਮ ਕਾ ਜਾਦੂ’, ‘ਚੋਲੀ ਕੇ ਪੀਛੇ ਕਯਾ ਹੈ’, ‘ਧਕ ਧਕ ਕਰਨੇ ਲਗਾ’, ‘ਦੇਖਾ ਹੈ ਪਹਿਲੀ ਬਾਰ’ ਆਦਿ ਗੀਤਾਂ ‘ਤੇ ਆਪਣੇ ਨਾਚ ਦੇ ਜਲਵੇ ਦਿਖਾਏ ਹਨ। ਮਾਧੁਰੀ ਨੇ ਕੋਰੀਓਗ੍ਰਾਫਰ ਸਰੋਜ ਖਾਨ ਦੇ ਗੀਤ ‘ਬੜਾ ਦੁਖ ਦੀਨਾ ਤੇਰੇ ਲਖਨ ਨੇ’ ਬਾਰੇ ਵੀ ਗੱਲਬਾਤ ਕੀਤੀ। ਮਾਧੁਰੀ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਦਾ ਲੜਕਾ ਹਿਮੇਸ਼ ਰੇਸ਼ਮੀਆ ਦੇ ਗੀਤ ‘ਝਲਕ ਦਿਖਲਾ ਜਾ’ ਦਾ ਪ੍ਰਸ਼ੰਸਕ ਸੀ ਅਤੇ ਇਸ ਨੂੰ ‘ਇੰਡੀਅਨ ਆਈਡਲ 13’ ਦੀ ਸਟੇਜ ‘ਤੇ ਵੀ ਗਾਇਆ ਸੀ।’। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -