ਮੁੰਬਈ: ਬੌਲੀਵੁੱਡ ਅਦਾਕਾਰ ਜੋੜੀ ਰਿਚਾ ਚੱਢਾ ਅਤੇ ਅਲੀ ਫੈਜ਼ਲ ਨੇ ਬਤੌਰ ਨਿਰਮਾਤਾ ਆਪਣੀ ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਸੂਚੀ ਤਲਾਟੀ ਨੇ ਕੀਤਾ ਹੈ, ਉਸ ਨੇ ਖ਼ੁਦ ਹੀ ਕਹਾਣੀ ਲਿਖੀ ਹੈ। ਇਸ ਫਿਲਮ ਵਿੱਚ ਕਨੀ ਕੁਸਰੂਤੀ ਨੇ ਮੁੱਖ ਕਿਰਦਾਰ ਨਿਭਾਇਆ ਹੈ। ਇਹ ਖੁਲਾਸਾ ਅਦਾਕਾਰ ਜੋੜੀ ਨੇ ਆਪਣੇ ਪ੍ਰੋਡਕਸ਼ਨ ਬੈਨਰ ਪੁਸ਼ਿੰਗ ਬਟਨ ਸਟੂਡੀਓਜ਼ ਦੇ ਹਵਾਲੇ ਨਾਲ ਦਿੱਤੀ ਹੈ। ਚੱਢਾ ਨੇ ਕਿਹਾ ਕਿ ਇਹ ਫਿਲਮ ਉਸ ਲਈ ਇੱਕ ਅਦਾਕਾਰ ਅਤੇ ਨਿਰਮਾਤਾ ਦੇ ਤੌਰ ‘ਤੇ ਪੈਰ ਜਮਾਉਣ ‘ਚ ਮਦਦਗਾਰ ਸਾਬਤ ਹੋਵੇਗੀ। ਉਸ ਨੇ ਕਿਹਾ,’ ‘ਗਰਲਜ਼ ਵਿਲ ਬੀ ਗਰਲਜ਼’ ਮੇਰੇ ਲਈ ਜ਼ਿੰਦਗੀ ਭਰ ਨਾ ਭੁੱਲਣ ਵਾਲੀ ਹੈ ਕਿਉਂਕਿ ਇਸ ਫਿਲਮ ਨਾਲ ਮੇਰੇ ਪਹਿਲੀ ਵਾਰ ਕੀਤੇ ਜਾਣ ਵਾਲੇ ਕਈ ਤਜਰਬੇ ਜੁੜੇ ਹੋਏ ਹਨ। ਇਹ ਜਿੱਥੇ ਮੇਰੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ, ਉਥੇ ਹੀ ਮੇਰੇ ਵਿਆਹ ਤੋਂ ਬਾਅਦ ਵੀ ਪਹਿਲੀ ਫਿਲਮ ਹੈ। ਇਹ ਫਿਲਮ ਮੇਰੇ ਲਈ ਅਦਾਕਾਰਾ ਅਤੇ ਨਿਰਮਾਤਾ ਵਜੋਂ ਸਥਾਪਿਤ ਹੋਣ ਲਈ ਮਦਦਗਾਰ ਸਾਬਤ ਹੋਵੇਗੀ। ਇਸ ਫਿਲਮ ਦੌਰਾਨ ਸਾਰੀ ਟੀਮ ਨੇ ਭਰਪੂਰ ਸਹਿਯੋਗ ਦਿੱਤਾ ਸਭ ਨੇ ਪਰਿਵਾਰ ਵਾਂਗ ਮਿਲ ਕੇ ਕੰਮ ਕੀਤਾ।” ਉੱਤਰਾਖੰਡ ਵਿੱਚ 45 ਦਿਨ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਇਸ ਵਿੱਚ 16 ਸਾਲਾ ਸਕੂਲ ਵਿਦਿਆਰਥਣ ਦੀ ਕਹਾਣੀ ਦਿਖਾਈ ਗਈ ਹੈ। -ਪੀਟੀਆਈ