12.4 C
Alba Iulia
Saturday, April 20, 2024

ਸਿਧਾਰਥ ਮਲਹੋਤਰਾ ਨੇ ‘ਇੰਡੀਅਨ ਪੁਲੀਸ ਫੋਰਸ’ ਦੇ ਸੈੱਟ ’ਤੇ ਮਨਾਇਆ ਜਨਮ ਦਿਨ

Must Read


ਹੈਦਰਾਬਾਦ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਆਉਣ ਵਾਲੀ ਐਕਸ਼ਨ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਦੇ ਸੈੱਟ ‘ਤੇ ਸੋਮਵਾਰ ਨੂੰ ਆਪਣਾ 38ਵਾਂ ਜਨਮ ਦਿਨ ਮਨਾਇਆ। ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ ‘ਤੇ ਪਾਈ ਵੀਡੀਓ ਪੋਸਟ ਨਾਲ ਅਦਾਕਾਰ ਨੇ ਆਖਿਆ ਕਿ ਉਸ ਨੂੰ ‘ਇੰਡੀਅਨ ਪੁਲੀਸ ਫੋਰਸ’ ਦੇ ਸੈੱਟ ‘ਤੇ ਟੀਮ ਨਾਲ ਜਨਮ ਦਿਨ ਮਨਾ ਕੇ ਚੰਗਾ ਲੱਗਿਆ ਹੈ। ਇਸ ਵੀਡੀਓ ਵਿੱਚ ਅਦਾਕਾਰ ਮੋਮਬੱਤੀਆਂ ਬੁਝਾਉਂਦੇ ਹੋਏ ਅਤੇ ਕੇਕ ਕੱਟਦੇ ਹੋਏ ਦਿਖਾਈ ਦੇ ਰਿਹਾ ਹੈ। ਉਸ ਨਾਲ ਨਿਰਦੇਸ਼ਕ ਰੋਹਿਤ ਸ਼ੈਟੀ ਅਤੇ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਵੀ ਨਜ਼ਰ ਆ ਰਹੇ ਹਨ। ਅਦਾਕਾਰ ਨੂੰ ਬੌਲੀਵੁੱਡ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਕਿਆਰਾ ਅਡਵਾਨੀ ਸ਼ਾਮਲ, ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ‘ਇੰਡੀਅਨ ਪੁਲੀਸ ਫੋਰਸ’ ਦਾ ਪ੍ਰੀਮੀਅਰ ਓਟੀਟੀ ਪਲੈਟਫਾਰਮ ਐਮਾਜ਼ੌਨ ਪ੍ਰਾਈਮ ਵੀਡੀਓ ‘ਤੇ ਕੀਤਾ ਜਾਵੇਗਾ। ਰੋਹਿਤ ਸ਼ੈਟੀ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਵਿਵੇਕ ਓਬਰਾਏ ਅਤੇ ਸ਼ਿਲਪਾ ਸ਼ੈਟੀ ਵੀ ਅਹਿਮ ਕਿਰਦਾਰ ਅਦਾ ਕਰਨਗੇ। ਇਸ ਸੀਰੀਜ਼ ਦੇ ਫਿਲਮਾਂਕਣ ਦੌਰਾਨ ਰੋਹਿਤ ਸ਼ੈਟੀ ਦੇ ਹੱਥ ‘ਤੇ ਸੱਟ ਲੱਗ ਗਈ ਸੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਇਸ ਸੀਰੀਜ਼ ਦੀ ਸਟ੍ਰੀਮਿੰਗ ਤਰੀਕ ਦਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ। -ਏਐਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -