12.4 C
Alba Iulia
Friday, March 24, 2023

ਨਦੀਆਂ ਦੇ ਵਹਿਣ ਵਰਗੀਆਂ ਯਾਦਾਂ

Must Read


ਪਰਮਜੀਤ ਕੌਰ ਸਰਹਿੰਦ

ਮਨੁੱਖੀ ਮਨ ਕਿਸੇ ਦਰਿਆ ਵਰਗਾ ਹੀzwnj; ਤਾਂ ਹੁੰਦਾ ਹੈ। ਇਸੇ ਲਈ ਸੂਫ਼ੀ ਕਵੀ ਗੁਲਾਮ ਫ਼ਰੀਦ ਨੇ ਲਿਖਿਆ ਹੈ :

ਦਿਲ ਦਰਿਆ ਸਮੁੰਦਰੋਂ ਡੂੰਘੇ

ਕੌਣ ਦਿਲਾਂ ਦੀਆਂ ਜਾਣੇ।

ਵਿੱਚੇ ਬੇੜੀ ਵਿੱਚੇ ਚੱਪੂ

ਵਿੱਚੇ ਵੰਝ ਮੁਹਾਣੇ।

ਉੱਪਰੋਂ ਸ਼ਾਂਤ ਦਿਖਦੇ ਹੋਏ ਵਗਦੇ ਦਰਿਆ ਵਿੱਚ ਕੀ-ਕੀ ਛੁਪਿਆ- ਸਮਾਇਆ ਹੈ ਇਹ ਆਮ ਅੱਖ ਨੂੰ ਨਹੀਂ zwnj;ਦਿਖਦਾ। ਇਸੇ ਸਮੁੰਦਰ ਵਿੱਚੋਂ ਉੱਠੇ ਤੂਫ਼ਾਨ ਕਈ ਵਾਰ ਸਫ਼ੀਨੇ ਡੋਬ ਦਿੰਦੇ ਹਨ ਤੇzwnj; ਇਹੋ ਸਮੁੰਦਰzwnj; ਸਾਨੂੰ ਕੁਦਰਤ ਦੀ ਸੁੰਦਰਤਾ ਦਿਖਾਉਂਦਾ ਹੈ। ਸਮੁੰਦਰੀ ਜਹਾਜ਼ ਵਿੱਚ ਬੈਠਿਆਂ ਜਾਂ ਕਿਨਾਰੇ ‘ਤੇ ਖੜੋਤਿਆਂ ਬੜਾ ਦਿਲਕਸ਼ ਨਜ਼ਾਰਾ ਦਿਖਦਾ ਹੈ। ਲੱਗਦਾ ਹੈ ਜਿਵੇਂ ਬੱਦਲ ਇਸ ਵਿੱਚੋਂ ਪਾzwnj;ਣੀ ਦੀਆਂ ਪੰਡਾਂ ਬੰਨ੍ਹ-ਬੰਨ੍ਹ ਕੇ ਲਿਜਾ ਰਹੇ ਹੋਣ।

ਕਿੱਥੋਂ ਤੁਰਦੇ ਹਨ ਦਰਿਆ ਤੇ ਨਦੀਆਂ ਕਿੱਥੇ ਅਭੇਦ ਹੋ ਜਾਂਦੇ ਹਨ ਸਮੁੰਦਰ ਵਿੱਚ ਪੁੱਜ ਕੇ! ਇਹ ਵਗਦੇ ਪਾਣੀ ਮੈਨੂੰ ਕਈ ਵਾਰ ਯਾਦਾਂ ਵਰਗੇ ਜਾਪਦੇ ਹਨ। ਅਣਭੋਲ ਉਮਰ ਤੋਂ ਲੈ ਕੇ ਮਨੁੱਖੀ ਜੀਵਨ zwnj;ਦੇ ਅੰਤ ਤੱਕ ਇਹ ਯਾਦਾਂ ਮਨੁੱਖ ਦੇ ਨਾਲ ਰਹਿੰਦੀਆਂ ਹਨ ਬਸ਼ਰਤੇ ਕਿ ਉਸ ਦੇ ਹੋਸ਼ੋ ਹਵਾਸ ਕਾਇਮ ਰਹਿਣ। ਕੁਝ ਯਾਦਾਂ ਪਾਤਲੀ ਵਿੱਚ ਚੁਭੇ ਪੁੱਠੇ ਕੰਡੇ ਵਰਗੀਆਂ ਹੁੰਦੀਆਂ ਹਨ ਜੋ ਜਿਗਰ ‘ਚ ਚੁਭੀਆਂ ਤਾ- ਉਮਰ ਅਸਹਿ ਤੇ ਅਕਹਿ ਪੀੜ ਦਿੰਦੀਆਂ ਹਨ। ਕੁਝ ਉਹ ਯਾਦਾਂ ਹੁੰਦੀਆਂ ਹਨ ਜੋ ਸਦਾਬਹਾਰ ਫੁੱਲਾਂ ਵਰਗੀਆਂ ਹੁੰਦੀਆਂ ਹਨ, ਉਹ ਇਨਸਾਨੀ ਰੂਹ ਨੂੰ ਸਦਾ ਖੁਸ਼ੀਆਂ- ਖੇੜੇ ਬਖ਼ਸ਼ਦੀਆਂ ਹਨ। ਅਜਿਹੀਆਂ ਯਾਦਾਂ ਤਾਂ ਕਈ ਵਾਰ ਘੋਰ ਉਦਾਸੀ ਵਿੱਚ ਡੁੱਬੇ ਵਿਅਕਤੀ ਨੂੰ ਵੀ ਮੁਸਰਾਉਣ ਲਈ ਮਜਬੂਰ ਕਰ ਦਿੰਦੀਆਂ ਹਨ।

ਉਦਾਸੀ ਦੇ ਘੁਸਮੁਸੇ ਜਿਹੇ ਵਿੱਚ ਕੁਝ ਸੰਧੂਰੀ ਕਿਰਨਾਂ ਵਰਗੀਆਂ ਯਾਦਾਂ ਮੇਰੇ ਦਿਲ ਦਰਿਆ ਦੇ ਪਾਣੀਆਂ ‘ਤੇ ਆ ਪਈਆਂ। ਇੱਕzwnj; ਦਿਨ ਪਿੰਡ ਵਸਦੀ ਆਪਣੀ ਅੱਸੀ-ਬਿਆਸੀ ਸਾਲਾਂ ਦੀ ਭਰਜਾਈ ਨੂੰ ਫੋਨ ਕੀਤਾ ਜਿਸ ਨਾਲ ਮੇਰੀ ਖ਼ੂਨ ਦੀ ਨਹੀਂ ਮਨ ਦੀ ਗੂੜ੍ਹੀ ਸਾਂਝ ਹੈ ਜੋ ਅਖੌਤੀ ਆਪਣਿਆਂ ਨਾਲੋਂ ਕਿਤੇ ਉੱਚੀ- ਸੁੱਚੀ ਹੈ। ਉਸ ਕੋਲ ਬਹੁਤ ਸਾਰੇ ਲੋਕਗੀਤ, ਬੋਲੀਆਂ ਤੇ ਪੁਰਾਣੇ ਰੀਤੀ- ਰਿਵਾਜਾਂ ਦੀ ਜਾਣਕਾਰੀ ਦਾ ਭੰਡਾਰ ਭਰਿਆ ਪਿਆ ਹੈ ਜਿਸ ਵਿੱਚੋਂ ਉਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਬੀਤੇ ਦਿਨਾਂ ਨੂੰ ਚੇਤੇ ਕਰਦਿਆਂ ਮੈਂ ਕਿਹਾ, ”ਭਾਬੀ ਤੈਨੂੰ ਯਾਦ ਹੈ ਕਿਵੇਂ ਪੇਕਿਆਂ ਤੋਂ ਆਈਆਂ ਵਹੁਟੀਆਂ ਪਿੰਡ ਦੇ ਬੰਨੇ ‘ਤੇ ਬੈਠ ਜਾਂਦੀਆਂ ਸਨ ਤੇ ਛੱਡਣ ਆਇਆ ਕੋਈ ਭਾਈ- ਭਤੀਜਾ ਜਾਂ ਪਿੰਡੋਂ ਲੈਣ ਗਿਆ ਕੋਈ ਜੀਅ ਘਰ ਆzwnj; ਕੇ ਉਨ੍ਹਾਂ ਦੇ zwnj;ਆਉਣ ਦੀ ਸੂਚਨਾ ਦਿੰਦਾ ਸੀ, ਫਿਰ ਘਰੋਂ ਕੋਈ ਕੁੜੀ- ਬੁੜ੍ਹੀ ਜਾ ਕੇ ਵਹੁਟੀ ਨੂੰ ਘਰ ਲਿਆਉਂਦੀ ਸੀ। ਪੇਕੇ ਆਈਆਂ ਧੀਆਂ ਨੂੰ ਸਹੁਰੇ ਘਰ ਜਾਣ ਵੇਲੇ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਬੰਨੇ ਤੱਕ ਛੱਡਣ ਜਾਂਦੀਆਂ ਤੇ ਗਲ਼ੇ ਮਿਲ ਕੇ ਇਉਂ ਰੋਂਦੀਆਂ ਸੀ ਜਿਵੇਂ ਆਖ਼ਰੀ ਵਾਰ ਮਿਲ ਰਹੀਆਂ ਹੋਣ।” ਮੇਰੀ ਗੱਲ ਸੁਣ ਕੇ ਭਾਬੀ ਬਹੁਤ ਹੱਸੀ ਤੇ ਫਿਰ ਜੋ ਆਪਬੀਤੀ ਉਹਨੇ ਸੁਣਾਈ ਉਹ ਸੁਣ ਕੇ ਮੈਂ ਵੀ ਹੱਸਦੀ ਰਹੀ।

ਭਾਬੀ zwnj;ਵਿਆਹ ਤੋਂ ਬਾਅਦ ਤੀਜੀ ਜਾਂ ਚੌਥੀ ਵਾਰ ਜਦੋਂ ਪੇਕਿਆਂ ਤੋਂ ਆਈ ਤਾਂ zwnj;ਸਾਡਾzwnj; ਭਰਾ ਉਸ ਨੂੰ ਲੈ ਕੇ ਆਇਆ। ਪੇਂਡੂ ਰਵਾਇਤ ਅਨੁਸਾਰ ਸਾਈਕਲ ਤੋਂ ਉਤਾਰ ਕੇ ਪਿੰਡ ਦੇ ਬੰਨੇ ਉੱਤੇ ਅੰਬਾਂ ਦੇ ਬਾਗ ਵਿੱਚ ਬਿਠਾ ਆਇਆ। ਘਰੋਂ ਉਸ ਦੀ ਛੋਟੀ ਭੈਣ ਸਹੇਲੀਆਂ ਨਾਲ ਭਾਬੀ ਨੂੰ ਲੈਣ ਗਈ। ਬੰਨੇ ਉੱਤੇ ਜਾਂ ਪਿੰਡੋਂ ਬਾਹਰ ਬੈਠੀ ਵਹੁਟੀ ਲਈ ਕੁੜੀਆਂ ਹੱਥ ਘੱਗਰਾ ਤੇ ਉੱਪਰ ਲੈਣ ਲਈ ਚਾਦਰ ਵੀ ਭੇਜੀ ਜਾਂਦੀzwnj; ਸੀ ਜਿਸ ਨੂੰ ਪਹਿਨ ਕੇ ਨੂੰਹ ਪਿੰਡ ਵੜਦੀ। ਕੁੜੀਆਂ ਤੋਂ ਲੈ ਕੇ ਜਦੋਂ ਭਾਬੀ ਨੇ ਘੱਗਰਾ ਪਾਇਆ ਤਾਂ ਉਸ ਦੀ ਤੰਗzwnj; ਕੁੜਤੀ ਸੂਫ਼ ਦੇ ਭਾਰੇ ਘੇਰੇ ਵਾਲੇ ਘੱਗਰੇ ਕਾਰਨ ਲੱਕ ਉੱਤੇ ਹੀzwnj; ਫਸ ਗਈ। ਕੁੜੀਆਂ ਨੇ ਵੀ ਉਸ ਦੇ ਨਾਲ ਲੱਗzwnj; ਕੇ ਬਥੇਰੀ ਖਿੱਚ – ਧੂਹzwnj; ਕੀਤੀzwnj;, ਪਰ ਭਾਬੀ ਅਨੁਸਾਰ ਉਸ ਦੀzwnj; ‘ਫਿੱਟ ਕੁੜਤੀ’ ਥਾਏਂ ਅੜ ਖਲੋਤੀ। ਕੁੜੀਆਂ ਹੱਸ- ਹੱਸ ਲੋਟ- ਪੋਟ ਹੁੰਦੀਆਂ ਰਹੀਆਂ ਤੇzwnj; ਭਾਬੀ ਵਿਚਾਰੀ ਪਰੇਸ਼ਾਨ।

ਇਹ ਵੀ ਨਹੀਂ ਸੀ ਹੋ ਸਕਦਾ ਕਿ ਘਰੋਂ ਹੋਰ ਖੁੱਲ੍ਹੀ- ਡੁੱਲ੍ਹੀ ਕੁੜਤੀ ਮੰਗਵਾਈ ਜਾਂਦੀ। ਇਸ ਨਾਲ ਸ਼ੌਕੀਨ ਵਹੁਟੀ ਦੀ ਬੜੀ ਚਰਚਾ ਹੋਣੀzwnj; ਸੀ। ਸਾਡੀ ਭਾਬੀ ਨੂੰ ਰੱਬ ਨੇ ਸੋਹਣੀ ਸੂਰਤ ਦੇ ਨਾਲ ਸੋਹਣੀ ਸੀਰਤ ਵੀ ਦਿੱਤੀ ਸੀ। ਉਸ ਨੇ ਬੜੇ ਸੁਚੱਜੇ ਢੰਗ ਨਾਲ ਚਾਦਰzwnj; ਦੀ ਬੁੱਕਲ ਮਾਰੀ ਤੇ ਚੁੰਨੀ zwnj;ਦਾ ਘੁੰਡ zwnj;ਕੱਢ ਲਿਆ। ਘੱਗਰੇ ਦੇ ਵਲ਼ਾਂ ਉੱਤੇ ਫਸੀ ਕੁੜਤੀ ਚੰਗੀ zwnj;ਤਰ੍ਹਾਂ ਲੁਕੋ ਕੇ ਗੋਡਿਆਂ ਤੱਕ ਘੱਗਰਾ ਢਕ ਲਿਆ ਤੇ ਮੜਕ ਨਾਲ ਤੁਰਦੀzwnj; ਘਰ ਜਾ ਵੜੀ। ਭਾਬੀzwnj;zwnj; ਦੀ ਗੱਲ ਸੁਣ ਕੇ ਮੈਂ ਕਿਹਾ, ”ਭਾਬੀ ਤੈਨੂੰ ਉਹzwnj; ਬੋਲੀ ਜ਼ਰੂਰ ਯਾਦ ਆਈ ਹੋਵੇਗੀ :

ਕੁੜਤੀ ਸਵਾ ਕੇ ਦਿੱਤੀ ਤੰਗ ਮਿੱਤਰਾ

ਜਿਹੜੀ ਲੱਕ ਤੋਂ ਮੇਚ ਨਾ ਆਈ…

ਅੱਗੋਂ ਉਹਨੇ ਵੀ ਨਹਿਲੇ ‘ਤੇ ਦਹਿਲਾ ਮਾਰਦਿਆਂ ਕਿਹਾ, ”ਬੀਬੀ ਨਣਦੇ ! ਤੇਰੇ ਕੰਜੂਸ ਵੀਰ ਨੇ ਕੀ ਕੁੜਤੀ ਲੈ ਕੇ ਦੇਣੀ ਸੀ ਇਹ ਤਾਂ ਮੇਰੀ ਮਾਂ ਨੇ ਫੇਰੀ ਵਾਲੇ ਤੋਂ ਕੱਪੜਾ ਲੈ ‘ਤਾ ਤੇ ਮੈਂ ਕੁੜਤੀ ਸਿਉਂ ਲਈ।”

ਮੈਂ ਭਾਬੀ ਨੂੰ ਇੱਕ ਹੋਰ ਗੱਲ ਸੁਣਾਈ। ਮੇਰੇ ਤਾਇਆ ਜੀ ਦਾ ਬੰੰਬੇ ਤੋਂ ਆਇਆ ਪੁੱਤ, ਯਾਨੀ ਮੇਰਾ ਭਰਾ ਆਪਣੀ ਪਤਨੀ ਨੂੰ ਪੇਕਿਆਂ ਤੋਂ ਲੈਣ ਗਿਆ ਤਾਂ ਉਹਨੂੰ ਤਾਈzwnj; ਹੋਰਾਂ ਪੱਕਾ ਕਰ ਕੇ ਤੋਰਿਆ ਕਿ ਸ਼ਹਿਰੀ ਹਵਾ ‘ਚ ਕਿਤੇ ਵਹੁਟੀ ਨੂੰ ਸਿੱਧਾ ਘਰੇ ਨਾ ਲਿਆ ਵਾੜੀਂ, ਬੰਨੇ ‘ਤੇ ਪਹੀ ਵਿੱਚ ਬਿਠਾ ਆਵੀਂ ਉੱਥੋਂ ਕੁੜੀਆਂ ਲਿਆਉਣਗੀਆਂ। ਇਹ ਬੰਨਾ ਪਿੰਡ ਦੀ ਦੂਜੀ ਦਿਸ਼ਾ ਵੱਲ ਸੀ। ਜੇਠ-ਹਾੜ੍ਹ ਦੀ ਤਪਦੀzwnj; ਦੁਪਹਿਰ ਵਿੱਚ ਭਰਾ ਜਦੋਂ ਘਰ ਪੁੱਜਿਆ ਮੈਂ ਸਹੇਲੀਆਂ ਇਕੱਠੀਆਂ ਕਰ ਕੇ ਭਾਬੀ ਨੂੰ ਲੈਣ ਗਈ। ਤਾਈzwnj; ਨੇ ਮੈਨੂੰ ਉਸ ਦਾ ‘ਸੁਰੱਖਿਆ ਕਵਚ’ ਘੱਗਰਾ ਤੇ ਚਾਦਰ ਫੜਾ ਦਿੱਤੀ। ਸਾਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਸਨ। ਅਸੀਂ ਚਾਈਂ-ਚਾਈਂ ਟਿੱਬੇ ਵਾਲੀ ਪਹੀ ਵਿੱਚ ਪੁੱਜੀਆਂ, ਪਰ ਸਾਨੂੰ ਭਾਬੀ ਕਿਤੇ ਨਾ ਦਿੱਸੇ। ਪਹੀzwnj; ਦੇ ਦੋਵੇਂ ਪਾਸੇ ਉੱਚਾ ਤੇzwnj; ਸੰਘਣਾ ਸਰਕੰਡਾ ਖੜ੍ਹਾ ਸੀ ਜਿਸ ਨੂੰ ਅਸੀਂ ‘ਬੂਝ’ ਕਹਿੰਦੇ ਸਾਂ। ਮੈਂ ਭਾਬੀ -ਭਾਬੀ ਕਹਿ ਕੇ ਆਵਾਜ਼ਾਂ ਮਾਰੀਆਂ, ਪਰ ਕੋਈ ਜਵਾਬ ਨਾ ਆਇਆ। ਰੇਤਲੀ ਪਹੀ ਤੇ ਤਪਦੀ ਦੁਪਹਿਰ। ਸਾਨੂੰ ਯਾਦ ਆਇਆ ਕਿ ਇਸ ਬੂਝਾਂ ਵਾਲੀ ਪਹੀ ਵਿੱਚ ਇੱਕ ਭਾਰਾ ਸੱਪ ਹੋਣ ਦੀ ਗੱਲ ਵੀ ਸੁਣੀ ਜਾਂਦੀzwnj; ਹੈ। ਸਾਡੇ ਮਨਾਂ ਵਿੱਚ ਭੈੜੇ ਖ਼ਿਆਲ ਘੁੰਮ ਰਹੇ ਸਨ। ਗੋਰੀ-ਚਿੱਟੀ ਆਪਣੀ ਭਾਬੀ ਮੈਨੂੰ ਨੀਲੀ-ਕਾਲੀ ਹੋਈ ਦਿਸਣ ਲੱਗੀ। ਮੈਂ ਡਰ ਕੇ ਘਰ ਮੁੜਨ ਦੀ ਵੀ ਸੋਚੀ। ਅਸੀਂ ਸਾਰੀਆਂ ਸਹੇਲੀਆਂ ਗਿਆਰਾਂ -ਬਾਰਾਂ ਕੁ ਸਾਲਾਂ ਦੀ ਉਮਰ ਵਿੱਚ ਸਾਂ। ਮੈਂ zwnj;ਥੋੜੀzwnj; ਹਿੰਮਤ ਕਰਕੇ ਫੇਰ ਉੱਚੀ ਆਵਾਜ਼ ਮਾਰੀ, ਪਰ ਅੱਗੋਂ ਉਹੀ ਚੁੱਪ। ਇੱਕ ਕੁੜੀ ਨੂੰ ਚੰਗੀ ਸੁੱਝੀ ਉਸ ਨੇ ਕਿਹਾ ਆਪਾਂ ‘ਕੱਠੀਆਂzwnj; ਹੋ ਕੇ ਭਾਬੀ ਦਾ ਨਾਂ ਲੈ ਕੇ ਹਾਕਾਂ (ਆਵਾਜ਼ਾਂ) ਮਾਰੋ। ਅਸੀਂ ਸਾਰਾ ਜ਼ੋਰ ਲਾ ਕੇ ਕਿਹਾ, ”ਅਮਰ ਕੁਰ ਭਾਬੀ… ਅਮਰ ਕੁਰ ਭਾਬੀ…।” ਤੀਜੀ- ਚੌਥੀ ਆਵਾਜ਼ ਪਿੱਛੋਂ ਭਾਬੀ ਦੇ ਬੋਲ ਸੁਣੇ, ਉਹ ਘਬਰਾ ਕੇ ਬੋਲੀ, ”ਹਾਂ ਬੀਬੀ…।” ਅਸੀਂ ਉੱਧਰ ਨੂੰ ਭੱਜੀਆਂ ਜਿੱਧਰੋਂ ਆਵਾਜ਼ ਆਈ ਤਾਂ ਦੇਖਿਆ ਭਾਬੀ ਕਿੱਕਰ ਦੇ ਮੁੱਢ ਕੋਲੋਂ ਉੱਠ ਰਹੀ ਸੀ ਜੋ ਬੂਝਾਂ ਦੇ ਸੰਘਣੇ ਝੁੰਡ ਦੇ ਨਾਲ ਲੱਗਵੀਂ ਸੀ। ਇਸੇ ਲਈ ਭਾਬੀ ਸਾਨੂੰ zwnj;ਦਿਖਾਈ ਨਾ ਦਿੱਤੀ। ਮੈਂ ਕਿਹਾ ਕਿ ਭਾਬੀ ਅਸੀਂ ਤੈਨੂੰ ਕਿੰਨੀਆਂ ਹੀzwnj; ਹਾਕਾਂ ਮਾਰੀਆਂ ਤੂੰ ਬੋਲੀ ਕਿਉਂ ਨਹੀਂ ? ਉਹ ਸ਼ਰਮਿੰਦਗੀ ਜਿਹੀ ਨਾਲ ਹੱਸਦੀ ਬੋਲੀ, ”ਬੀਬੀ zwnj;ਥੋਨੂੰ ‘ਡੀਕਦੀ ਮੈਂ ਕਿੱਕਰ ਦੇ ਮੁੱਢ ਨਾਲ ਢਾਸਣਾ ਲਾ ਕੇ ਬੈਠ ਗਈ ਪਤਾ ਨਹੀਂ ਕਦੋਂ ਨੀਂਦ ਨੇ ਘੇਰ ਲਿਆ।” ਘਰ ਜਾ ਕੇ ਅਸੀਂ ਸਾਰੀ ਗੱਲ ਦੱਸੀ ਤਾਂ ਤਾਈ ਨੇ ਫੈਸਲਾ ਸੁਣਾਇਆ ਕਿ ਅੱਗੋਂ ਕਿਸੇ ਵਹੁਟੀ ਨੂੰ ਬੰਨੇzwnj; ਉੱਤੇ ਨਹੀਂ ਛੱਡ ਕੇ ਆਉਣਾ ਸਿੱਧੇzwnj; ਘਰ ਆਓ। ਮੇਰਾ ਭਰਾ ਡਰੀ ਬੈਠੀ ਆਪਣੀ ਪਤਨੀ ਨੂੰ ਝਿੜਕ ਰਿਹਾ ਸੀ ਕਿ ਐਨੀ ਗਰਮੀ ‘ਚ ਤੈਨੂੰ ਨੀਂਦ ਕਿਵੇਂ ਆzwnj; ਗਈ ? ਕੋਲੋਂ ਤਾਈ ਨੇ ਨੂੰਹ ਦਾ ਪੱਖ ਲੈਂਦਿਆਂ ਕਿਹਾ, ”ਪੁੱਤ, ਨੀਂਦ ਤਾਂ zwnj;ਸਿਆਣੇ ਕਹਿੰਦੇ ਨੇ ਬੰਦੇ ਨੂੰ ਸੂਲੀ ‘ਤੇ ਵੀzwnj; ਆzwnj; ਜਾਂਦੀ ਐ…।” ਇਹ ਕਥਾ ਸੁਣ ਕੇ ਮੇਰੀ ਗੁਣਾਂ ਦੀ zwnj;ਗੁੱਥਲੀ ਭਾਬੀ ਮਹਿੰਦਰ ਕੁਰ ਕਹਿੰਦੀ, ”ਵਿਚਲੀ ਗੱਲ ਦਾ ਤਾਂ ਨਣਦੇ, ਸਾਨੂੰ ਪਤਾ ਈ ਨਹੀਂ ਸੀ ਅਸੀਂ ਸੋਚਦੇ ਰਹੇ ਕਿ ਠਾਣੇਦਾਰਾਂ ਦਾ ਪੜ੍ਹਿਆ- ਲਿਖਿਆ ਟੱਬਰzwnj; ਐ ਤਾਹੀਂ ਬਹੂਆਂ ਚੜ੍ਹੇ ਘੋੜੇ ਸਵਾਰ ਘਰ ਆਉਂਦੀਆਂ ਨੇ…।”

ਇਨ੍ਹਾਂ ‘ਵਹੁਟੀਆਂ’ ਦੇ ‘ਗੱਭਰੂ’ ਮੇਰੇ ਵੀਰ ਦੁਨੀਆ ਤੋਂ ਜਾ ਚੁੱਕੇ ਹਨ, ਪਰ ਸਾਡੇ ਚੇਤਿਆਂ ਵਿੱਚ ਅੱਜ ਵੀ ਵਸਦੇ ਹਨ। ਇਹ ਯਾਦਾਂ ਨਦੀਆਂ ਦੇ ਵਹਿਣ ਵਰਗੀਆਂ ਹੀ ਤਾਂ ਹੁੰਦੀਆਂ ਹਨ ਜੋzwnj; ਕਿਸੇ ਸਮੇਂ ਉਦਾਸੀ ਦੇ ਕੱਖ- ਕਾਨzwnj; ਤੇzwnj; ਪੀਲੇ ਸੁੱਕੇzwnj; ਪੱਤੇ ਵਹਾ ਕੇ ਦੂਰ ਲੈzwnj; ਜਾਂਦੀਆਂ ਹਨ। ਉਦਾਸ ਮਨ ਵੀ ਖੇੜੇ ‘ਚzwnj; ਆzwnj; ਜਾਂਦਾ ਹੈ। ਜੇ ਇਹzwnj; ਯਾਦਾਂzwnj;zwnj; ਦਾ ਸਰਮਾਇਆ ਨਾzwnj; ਹੋਵੇ ਤਾਂ ਮਨੁੱਖ ਜ਼ਿੰਦਗੀ ਦੇ ਤਪਦੇ ਤਵੇ ‘ਤੇ ਪਿਆ ਇੱਕ ਪਾਸੀzwnj; ਰੋਟੀ ਵਾਂਗ ਸੜਦਾ ਰਹੇ। ਯਾਦਾਂ ਦੇ ਵਹਿਣ ਬਿਨਾਂ ਜੀਵਨ ਖੜ੍ਹੇ ਪਾਣੀ ਵਾਂਗ ਬੁਸ ਕੇzwnj;zwnj; ਰਹਿ ਜਾਵੇ।

ਅੱਜ ਮੇਰੀ ‘ਫਿੱਟ zwnj;ਕੁੜਤੀ’ ਵਾਲੀ ਭਾਬੀ ਦੀzwnj;ਆਂ ਨੂੰਹਾਂ- ਧੀਆਂ ਘਰ ਦੀ ਚਾਰਦੀਵਾਰੀ ਅੰਦਰੋਂ ਕਾਰ ਜਾਂ ਕਿਸੇ zwnj;ਹੋਰ ਵਾਹਨzwnj; ‘ਤੇ ਬਹਿ ਕੇ ਪੇਕੇ ਜਾਂ ਹੋਰ ਰਿਸ਼ਤੇਦਾਰੀਆਂ ਵਿੱਚ ਜਾਂਦੀਆਂ- ਆਉਂਦੀਆਂ ਤੇ ਨਵੀਂ ਤਰਜ਼ ਦਾ ਪਹਿਰਾਵਾ ਪਹਿਨਦੀਆਂ ਹਨ ਤਾਂ ਭਾਬੀ ਬੜੀ ਖੁਸ਼ ਹੁੰਦੀ ਹੈ। ਉਸ ਦੇ ਬੋਲਾਂ zwnj; ਵਿੱਚ ਪਹਿਲਾਂ ਵਰਗੀ zwnj;ਹੀ ਮਿਠਾਸ ਤੇ ਕੜਕzwnj; ਹੈ, ਉਸ ਦੀzwnj; ਤੋਰ zwnj;ਵਿੱਚ ਅੱਜ ਵੀ ਮੁਟਿਆਰਾਂ ਵਾਲੀ ਮੜਕ ਹੈ। ਹੁਣ ਫੋਨ ਕਰਦਿਆਂ ਕਈ ਵਾਰ ਗੁਜ਼ਰੇzwnj; ਜ਼ਮਾਨੇ ਯਾਦzwnj; ਕਰਦੀ ਵੈਰਾਗੇ ਜਿਹੇ ਮਨzwnj; ਨਾਲ ਐਨਾ ਜ਼ਰੂਰ ਕਹਿੰਦੀ ਹੈ, ”ਨਣਦੇ! ਉਹ ਘੁੰਡ- ਘੱਗਰਿਆਂ zwnj;ਵਾਲਾ ਵੇਲ਼ਾ ਬੜਾ ਯਾਦ ਆਉਂਦੈ ਉਹ ਅੱਜzwnj; ਦੇ ਸਮੇਂ ਨਾਲੋਂ ਚੰਗਾ ਸੀ…।”
ਸੰਪਰਕ: 98728-98599News Source link

- Advertisement -
- Advertisement -
Latest News

ਫ਼ਰਾਰ ਅੰਮ੍ਰਿਤਪਾਲ ਸਿੰਘ ਸਬੰਧੀ ਮਹਾਰਾਸ਼ਟਰ ਪੁਲੀਸ ਚੌਕਸ

ਮੁੰਬਈ, 23 ਮਾਰਚ ਪੰਜਾਬ ਪੁਲੀਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ...
- Advertisement -

More Articles Like This

- Advertisement -