ਨਵੀਂ ਦਿੱਲੀ, 25 ਜਨਵਰੀ
ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਖ਼ਿਲਾਫ਼ ਦੇਸ਼ ਵਿਆਪੀ ਮੁਹਿੰਮ ਦੇ ਬਾਵਜੂਦ ਅੱਜ ਸਵੇਰੇ ਫਿਲਮ ਦੇਖਣ ਲਈ ਸਿਨੇਮਾ ਘਰਾਂ ਦੇ ਬਾਹਰ ਦਰਸ਼ਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ‘ਪਠਾਨ’ ਬੁੱਧਵਾਰ ਸਵੇਰੇ ਭਾਰਤ ‘ਚ 5000 ਸਕ੍ਰੀਨਜ਼ ‘ਤੇ ਰਿਲੀਜ਼ ਹੋਈ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਸ਼ਾਹਰੁਖ ਤੋਂ ਹੀ ਨਹੀਂ, ਸਗੋਂ ਹਿੰਦੀ ਸਿਨੇਮਾ ‘ਤੇ ਛਾਏ ਕਾਲੇ ਬੱਦਲਾਂ ਨੂੰ ਦੂਰ ਕਰਨ ਲਈ ਵੀ ਫਿਲਮ ਤੋਂ ਵੱਡੀਆਂ ਉਮੀਦਾਂ ਲਗਾ ਰਹੇ ਹਨ। ਫਿਲਮ ਦੇ ਪਹਿਲੇ ਸ਼ੋਅ ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਸਵੇਰੇ 6 ਵਜੇ ਅਤੇ 7 ਵਜੇ ਚਲਾਏ ਗਏ।ਦੱਖਣੀ ਦਿੱਲੀ ਦੇ ਪੀਵੀਆਰ ਸਿਲੈਕਟ ਸਿਟੀਵਾਕ ਦੇ ਸਿਨੇਮਾ ਹਾਲ ਵਿੱਚ ਸਵੇਰੇ 6.55 ਵਜੇ ਸੀਟੀਆਂ ਅਤੇ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ।