12.4 C
Alba Iulia
Friday, March 24, 2023

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼

Must Read


ਮੁੰਬਈ: ਅਜੈ ਦੇਵਗਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਭੋਲਾ’ ਦਾ ਟੀਜ਼ਰ ਅੱਜ ਇੱਥੇ ਮੁੰਬਈ ਦੇ ਜੁਹੂ ਇਲਾਕੇ ਦੇ ਇੱਕ ਮਲਟੀਪਲੈਕਸ ਵਿੱਚ ਰਿਲੀਜ਼ ਕੀਤਾ ਗਿਆ। ਟੀਜ਼ਰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਬਿਆਨਦਾ ਹੈ, ਜੋ ਇਕੱਲਿਆਂ ਕਈ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ। ਦੋ ਮਿੰਟ ਦਾ ਇਹ ਟੀਜ਼ਰ ਅਜੈ ਦੇਵਗਨ ਦੇ ਕੈਦੀਆਂ ਵਾਲੇ ਕੱਪੜਿਆਂ ‘ਚ ਜੇਲ੍ਹ ‘ਚੋਂ ਬਾਹਰ ਆਉਣ ਦੀ ਝਲਕ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ ਵਿੱਚ ਧਾਰਮਿਕ ਸ਼ਹਿਰ ਵਾਰਾਨਸੀ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ। ਫਿਲਮ ‘ਚ ਅਦਾਕਾਰਾ ਤੱਬੂ ਮੁੜ ਪੁਲੀਸ ਕਰਮੀ ਦੀ ਭੂਮਿਕਾ ਨਿਭਾਉਂਦੀ ਦਿਖਾਈ ਦੇਵੇਗੀ। ਅਦਾਕਾਰਾ ਦੀ ਪੁਲੀਸ ਕਰਮੀ ਦੀ ਭੂਮਿਕਾ ਵਜੋਂ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਅਜੈ ਦੇਵਗਨ ਦੇ ਨਾਲ ‘ਦ੍ਰਿਸ਼ਯਮ’ ਅਤੇ ‘ਦ੍ਰਿਸ਼ਯਮ 2’ ਵਿੱਚ ਦਿਖਾਈ ਦਿੱਤੀ ਸੀ। ‘ਭੋਲਾ’ ਅਜੈ ਦੇਵਗਨ ਦੇ ਨਿਰਦੇਸ਼ਨ ਹੇਠ ਬਣੀ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਗਰਮੀਆਂ ਵਿੱਚ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਰਨਵੇਅ 34’ ਰਿਲੀਜ਼ ਹੋਈ ਸੀ। ਅਜੈ ਦੀ ਫਿਲਮ ‘ਦ੍ਰਿਸ਼ਯਮ 2’ ਨੇ ਬੌਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ਫਿਲਮ ‘ਭੋਲਾ’ 30 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਫ਼ਰਾਰ ਅੰਮ੍ਰਿਤਪਾਲ ਸਿੰਘ ਸਬੰਧੀ ਮਹਾਰਾਸ਼ਟਰ ਪੁਲੀਸ ਚੌਕਸ

ਮੁੰਬਈ, 23 ਮਾਰਚ ਪੰਜਾਬ ਪੁਲੀਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ...
- Advertisement -

More Articles Like This

- Advertisement -