ਕੋਲਕਾਤਾ, 25 ਜਨਵਰੀ
ਉੱਘੇ ਸ਼ਾਇਰ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਦਾ ਹੈ ਕਿ ਮਾਪੇ ਆਪਣੇ ਬੱਚਿਆਂ ‘ਤੇ ਸ਼ਾਇਰੀ ਪ੍ਰਤੀ ਮੁਹੱਬਤ ਨਾ ਥੋਪਣ। ਟਾਟਾ ਸਟੀਲ ਕੋਲਕਾਤਾ ਸਾਹਿਤਕ ਮਿਲਣੀ ਦੇ ਇਕ ਸੈਸ਼ਨ ਦੌਰਾਨ ਉਨ੍ਹਾਂ ਕਿਹਾ,”ਮਾਪਿਆਂ ਨੂੰ ਬੱਚਿਆਂ ਦੇ ਨਾਲ ਕਵੀ ਸੰਮੇਲਨਾਂ ‘ਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ‘ਚ ਸ਼ਾਇਰੀ ਪ੍ਰਤੀ ਮੋਹ ਜਗਾਇਆ ਜਾ ਸਕੇ।” ਇਕ ਮਾਂ ਨੇ ਸਵਾਲ ਕੀਤਾ ਸੀ ਕਿ ਬੱਚਿਆਂ ਨੂੰ ਸ਼ਾਇਰੀ ਪ੍ਰਤੀ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪਦਮ ਭੂਸ਼ਨ ਪੁਰਸਕਾਰ ਜੇਤੂ ਅਖ਼ਤਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਤੁਹਾਡੀ ਗੱਲ ਨਾ ਸੁਣਨ ਪਰ ਜੇਕਰ ਤੁਸੀਂ ਕਵੀ ਸੰਮੇਲਨਾਂ ਅਤੇ ਮੁਸ਼ਾਇਰਿਆਂ ‘ਚ ਉਨ੍ਹਾਂ ਨਾਲ ਸ਼ਿਰਕਤ ਕਰੋਗੇ ਤਾਂ ਹੋ ਸਕਦਾ ਹੈ ਕਿ ਬੱਚੇ ਸ਼ਾਇਰੀ ਨਾਲ ਮੁਹੱਬਤ ਕਰਨ ਲੱਗ ਪੈਣ। ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਿਆਹ ਤੋਂ ਬਾਅਦ ਸ਼ਾਇਰੀ ‘ਤੇ ਪਏ ਅਸਰ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਸ਼ਬਾਨਾ ਦੇ ਪਿਤਾ ਕੈਫੀ ਆਜ਼ਮੀ ਤੋਂ ਪ੍ਰਭਾਵਿਤ ਸਨ। -ਪੀਟੀਆਈ