12.4 C
Alba Iulia
Friday, March 24, 2023

ਗੁਰੂ ਰੰਧਾਵਾ ਦੀ ਫਿਲਮ ‘ਕੁਛ ਖੱਟਾ ਹੋ ਜਾਏ’ ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਮਸ਼ਹੂਰ ਗੀਤ ‘ਲਾਹੌਰ’ ਗਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਮਨੋਰੰਜਨ ਨਾਲ ਭਰਪੂਰ ਫਿਲਮ ‘ਕੁਛ ਖੱਟਾ ਹੋ ਜਾੲੇ’ ਰਾਹੀਂ ਹਿੰਦੀ ਫਿਲਮ ਜਗਤ ਵਿੱਚ ਕਦਮ ਰੱਖਣ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਹਾਲ ਹੀ ਵਿੱਚ ਮੁਕੰਮਲ ਹੋਈ ਹੈ। ਫਿਲਮ ਵਿੱਚ ਅਦਾਕਾਰ ਅਨੁਪਮ ਖੇਰ, ਸਾਈ ਐੱਮ ਮਾਂਜਰੇਕਰ, ਇਲਾ ਅਰੁਨ, ਪ੍ਰੀਤੋਸ਼ ਤ੍ਰਿਪਾਠੀ, ਅਤੁਲ ਸ੍ਰੀਵਾਸਤਵ ਅਤੇ ਪ੍ਰਾਰੇਸ਼ ਗਾਂਤਰਾ ਮੁੱਖ ਭੂਮਿਕਾਵਾਂ ਨਿਭਾਉਣਗੇ। ‘ਕੁਛ ਖੱਟਾ ਹੋ ਜਾਏ’ ਦੀ ਸ਼ੂਟਿੰਗ ਆਗਰਾ ਵਿੱਚ ਮਨਮੋਹਕ ਸਥਾਨਾਂ ‘ਤੇ ਕੀਤੀ ਗਈ ਹੈ। ਪੰਜਾਬੀ ਸੰਗੀਤ ਜਗਤ ਨੂੰ ਆਪਣੇ ਗੀਤਾਂ ਰਾਹੀਂ ਵੱਖਰੀ ਪਛਾਣ ਦੇਣ ਵਾਲੇ ਗੁਰੂ ਰੰਧਾਵਾ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਉਸ ਨੇ ‘ਸੂਟ ਸੂਟ’, ‘ਸਲੋਅਲੀ ਸਲੋਅਲੀ’, ‘ਲਾਹੌਰ’ ਅਤੇ ਹੋਰ ਗਾਣਿਆਂ ਰਾਹੀਂ ਚੰਗਾ ਨਾਂ ਕਮਾਇਆ ਹੈ। ਫਿਲਮ ‘ਕੁਛ ਖੱਟਾ ਹੋ ਜਾੲੇ’ ਦਾ ਨਿਰਮਾਣ ਮੈਚ ਫਿਲਮਜ਼ ਨੇ ਕੀਤਾ ਹੈ ਅਤੇ ਇਹ ਇਸੇ ਸਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਫ਼ਰਾਰ ਅੰਮ੍ਰਿਤਪਾਲ ਸਿੰਘ ਸਬੰਧੀ ਮਹਾਰਾਸ਼ਟਰ ਪੁਲੀਸ ਚੌਕਸ

ਮੁੰਬਈ, 23 ਮਾਰਚ ਪੰਜਾਬ ਪੁਲੀਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ...
- Advertisement -

More Articles Like This

- Advertisement -