12.4 C
Alba Iulia
Monday, May 6, 2024

ਰੇਣੂਕਾ ਸ਼ਹਾਣੇ ਸੀ ਸ਼ਾਹਰੁਖ ਖ਼ਾਨ ਦੀ ਪਹਿਲੀ ਹੀਰੋਇਨ

Must Read


ਮੁੰਬਈ: ਅਦਾਕਾਰਾ ਰੇਣੂਕਾ ਸ਼ਹਾਣੇ ਹਾਲ ਹੀ ਵਿੱਚ ਆਪਣੇ ਪਤੀ ਆਸ਼ੂਤੋਸ਼ ਰਾਣਾ ਨਾਲ ਸ਼ਾਹਰੁਖ ਖ਼ਾਨ ਦੀ ਫਿਲਮ ‘ਪਠਾਨ’ ਵੇਖਣ ਗਈ ਤੇ ਇਸ ਦੌਰਾਨ ਖਿੱਚੀਆਂ ਕੁਝ ਤਸਵੀਰਾਂ ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼ਾਹਰੁਖ ਖ਼ਾਨ ਨੇ ਕਿਹਾ, ‘ਕਰਨਲ ਲੂਥਰਾ ਜੀ ਨੂੰ ਤੁਸੀਂ ਦੱਸ ਦਿੱਤਾ ਕਿ ਤੁਸੀਂ ਮੇਰੀ ਪਹਿਲੀ ਹੀਰੋਇਨ ਸੀ ਜਾਂ ਅਸੀਂ ਇਸ ਗੱਲ ਨੂੰ ਗੁਪਤ ਹੀ ਰੱਖੀਏ, ਕਿਤੇ ਉਹ ਮੈਨੂੰ ਏਜੰਸੀ ‘ਚੋਂ ਕੱਢ ਹੀ ਨਾ ਦੇਣ।’

ਜ਼ਿਕਰਯੋਗ ਹੈ ਕਿ 1989 ਵਿੱਚ ਆਏ ਟੀਵੀ ਸੀਰੀਅਲ ‘ਸਰਕਸ’ ਵਿੱਚ ਸ਼ਾਹਰੁਖ ਖ਼ਾਨ ਤੇ ਰੇਣੂਕਾ ਸ਼ਹਾਣੇ ਨੇ ਕ੍ਰਮਵਾਰ ਸ਼ੇਖਰਨ ਰਾਏ ਤੇ ਮਾਰੀਆ ਦੇ ਕਿਰਦਾਰ ਨਿਭਾਏ ਸਨ। ਸ਼ਾਹਰੁਖ ਦੀ ਗੱਲ ਦਾ ਜਵਾਬ ਦਿੰਦਿਆਂ ਰੇਣੂਕਾ ਨੇ ਕਿਹਾ, ‘ਹਾ ਹਾ ਹਾ…ਉਨ੍ਹਾਂ ਤੋਂ ਕਿਹੜੀ ਗੱਲ ਲੁਕ ਸਕਦੀ ਹੈ? ਤੇ ਭਾਵੇਂ ਕੁਝ ਵੀ ਹੋ ਜਾਵੇ, ਉਹ ਤੁਹਾਨੂੰ ਨਹੀਂ ਕੱਢ ਸਕਦੇ ਕਿਉਂਕਿ ਜੋ ਕੰਮ ਤੁਸੀਂ ਕਰਦੇ ਹੋ, ਉਹ ਹੋਰ ਕੋਈ ਨਹੀਂ ਕਰ ਸਕਦਾ।’ ਰੇਣੂਕਾ ਸ਼ਹਾਣੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਰੇਣੂਕਾ ਤੇ ਆਸ਼ੂਤੋਸ਼ ਇੱਕ ਕਾਰ ਵਿੱਚ ਬੈਠੇ ਹੋਏ ਹਨ। ਦੂਜੀ ਤਸਵੀਰ ਥੀਏਟਰ ਦੇ ਅੰਦਰ ਖਿੱਚੀ ਹੋਈ ਇੱਕ ਸੈਲਫ਼ੀ ਹੈ ਤੇ ਇਹ ਅਦਾਕਾਰ ਜੋੜੀ ਕੈਮਰੇ ਅੱਗੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -