ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਅਦਾਕਾਰ ਆਮਿਰ ਖ਼ਾਨ ਨੂੰ ‘ਵਿਚਾਰਾ’ ਕਹਿ ਕੇ ਸੱਦਿਆ। ਹਾਲਾਂਕਿ ਇਸੇ ਸਮਾਗਮ ਦੌਰਾਨ ਅਦਾਕਾਰ ਨੇ ਕੰਗਨਾ ਦੇ ਕੰਮ ਦੀ ਤਰੀਫ਼ ਕੀਤੀ ਸੀ। ਲੇਖਕਾ ਸ਼ੋਭਾ ਡੇਅ ਦੀ ਪੁਸਤਕ ਰਿਲੀਜ਼ ਸਮਾਗਮ ਦੌਰਾਨ ਕੰਗਨਾ ਨੇ ਆਮਿਰ ਨੂੰ ‘ਵਿਚਾਰਾ’ ਦੱਸਦਿਆਂ ਕਿਹਾ ਕਿ ਉਹ ਇਹ ਜਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਮੈਂ ਇਕਲੌਤੀ ਅਦਾਕਾਰਾ ਹਾਂ, ਜਿਸ ਨੇ ਤਿੰਨ ਵਾਰ ਕੌਮੀ ਐਵਾਰਡ ਹਾਸਲ ਕੀਤਾ ਹੈ। ਸਮਾਗਮ ਦੌਰਾਨ ਆਮਿਰ ਤੋਂ ਪੁੱਛਿਆ ਗਿਆ ਸੀ ਕਿ ਸ਼ੋਭਾ ਡੇਅ ਦੇ ਜੀਵਨ ‘ਤੇ ਬਣਨ ਵਾਲੀ ਫਿਲਮ ਲਈ ਕਿਹੜੀ ਅਦਾਕਾਰਾ ਸਭ ਤੋਂ ਸਹੀ ਰਹੇਗੀ। ਆਮਿਰ ਨੇ ਜਵਾਬ ਵਿੱਚ ਦੀਪਿਕਾ ਪਾਦੂਕੋਨ, ਪ੍ਰਿਅੰਕਾ ਚੋਪੜਾ ਤੇ ਆਲੀਆ ਭੱਟ ਦਾ ਨਾਂ ਲਿਆ। ਜਦੋਂ ਸ਼ੋਭਾ ਡੇਅ ਨੇ ਕੰਗਨਾ ਬਾਰੇ ਪੁੱਛਿਆ ਤਾਂ ਆਮਿਰ ਨੇ ਕਿਹਾ, ‘ਬੇਸ਼ੱਕ ਕੰਗਨਾ ਵੀ ਇਸ ਕਿਰਦਾਰ ਨੂੰ ਬਾਖੂਬੀ ਨਿਭਾਵੇਗੀ। ਉਹ ਇੱਕ ਵਧੀਆ ਤੇ ਹਰ ਤਰ੍ਹਾਂ ਦੇ ਕਿਰਦਾਰ ਕਰਨ ਵਾਲੀ ਅਦਾਕਾਰਾ ਹੈ।’ ਹਾਲਾਂਕਿ ਕੰਗਨਾ ਦਾ ਮੰਨਣਾ ਹੈ ਕਿ ਆਮਿਰ ਦੀ ਪੂਰੀ ਕੋਸ਼ਿਸ਼ ਸੀ ਕਿ ਉਸ ਨੂੰ ਕੰਗਨਾ ਦਾ ਨਾਮ ਨਾ ਲੈਣਾ ਪਵੇ। ਅਦਾਕਾਰਾ ਨੇ ਟਵਿੱਟਰ ‘ਤੇ ਲਿਖਿਆ, ‘ਵਿਚਾਰਾ ਆਮਿਰ ਖ਼ਾਨ…ਹਾ ਹਾ ਹਾ…ਉਸ ਨੇ ਇਹ ਜਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਉਸ ਵੱਲੋਂ ਸੁਝਾਏ ਗਏ ਨਾਵਾਂ ਨੇ ਨਹੀਂ, ਸਗੋਂ ਮੈਂ ਤਿੰਨ ਵਾਰ ਕੌਮੀ ਐਵਾਰਡ ਜਿੱਤੇ ਹਨ। ਧੰਨਵਾਦ ਸ਼ੋਭਾ ਜੀ, ਮੈਨੂੰ ਤੁਹਾਡਾ ਕਿਰਦਾਰ ਨਿਭਾਅ ਕੇ ਖੁਸ਼ੀ ਹੋਵੇਗੀ। -ਆਈਏਐੱਨਐੱਸ