ਮੁੰਬਈ: ਅਦਾਕਾਰ ਰਣਬੀਰ ਕਪੂਰ ਤੇ ਦੀਪਿਕਾ ਪਾਦੂਕੋਨ ਦੀ ਰੁਮਾਂਟਿਕ ਡਰਾਮਾ ਫਿਲਮ ‘ਤਮਾਸ਼ਾ’ ਇਸ ਮਹੀਨੇ ਵੈਲੇਨਟਾਈਨ ਡੇਅ ਵਾਲੇ ਦਿਨ ਮੁੜ ਰਿਲੀਜ਼ ਹੋਵੇਗੀ। ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ 14 ਫਰਵਰੀ ਨੂੰ ਮੁੜ ਰਿਲੀਜ਼ ਕੀਤੇ ਜਾਣ ਦੀ ਤਿਆਰੀ ਹੈ। ਫਿਲਮ ‘ਤਮਾਸ਼ਾ’ ਵਿੱਚ ਅਜੋਕੇ ਸਮੇਂ ‘ਚ ਨਵੇਂ ਸਿਰੇ ਤੋਂ ਪਿਆਰ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਫਿਲਮ ਦੇਸ਼ ਦੇ ਸਾਰੇ ਪੀਵੀਆਰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ ਹੈ। ਇਸ ਨਾਲ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ, ਜਿਸ ਨਾਲ ਲਿਖਿਆ ਹੈ, ‘ਇਸ ਵੈਲੇਨਟਾਈਨ ਹਫਤੇ ਦੌਰਾਨ ਇਨ੍ਹਾਂ ਪਿਆਰ ਕਰਨ ਵਾਲਿਆਂ ਦੀ ਕਹਾਣੀ ਆਪਣੇ ਪਿਆਰਿਆਂ ਨਾਲ ਸਾਂਝੀ ਕਰੋ। ‘ਤਮਾਸ਼ਾ’ ਮੁੜ ਰਿਲੀਜ਼ ਹੋ ਰਹੀ ਹੈ।’ -ਆਈਏਐੱਨਐੱਸ