12.4 C
Alba Iulia
Sunday, May 5, 2024

ਐਮਸੀ ਸਟੈਨ ਨੇ ਜਿੱਤਿਆ ਬਿੱਗ ਬੌਸ-16 ਦਾ ਖਿਤਾਬ

Must Read


ਮੁੰਬਈ: ਰੈਪਰ ਐੱਮਸੀ ਸਟੈਨ ਨੇ ਬਿੱਗ ਬੌਸ ਦੇ 16ਵੇਂ ਸੀਜ਼ਨ ਦਾ ਖ਼ਿਤਾਬ ਜਿੱਤ ਲਿਆ ਹੈ ਤੇ ਉਸ ਨੇ ਸ਼ੋਅ ਦੋ ਹੋਸਟ ਸਲਮਾਨ ਖ਼ਾਨ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ‘ਤੇ ਪਾਈ ਪੋਸਟ ਵਿੱਚ ਸਟੈਨ ਨੇ ਟਰਾਫੀ ਸਣੇ ਸਲਮਾਨ ਖਾਨ ਨਾਲ ਕੁਝ ਤਸਵੀਰਾਂ ਅਪਲੋਡ ਕੀਤੀਆਂ ਹਨ। ਇਨ੍ਹਾਂ ਫੋਟੋਆਂ ਨਾਲ ਉਸ ਨੇ ਲਿਖਿਆ ਕਿ ਇਸ ਖਿਤਾਬ ਜਿੱਤ ਕੇ ਉਸ ਨੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ ਲਿਖਿਆ ਕਿ ਇਹ ਮੁਕਾਬਲਾ ਜਿੱਤਣ ਨਾਲ ਉਸ ਦੀ ਮਾਂ ਦਾ ਸੁਫਨਾ ਪੂਰਾ ਹੋਇਆ ਹੈ। ਰੈਪਰ ਸਟੈਨ ਨੇ ਸ਼ਿਵ ਠਾਕਰੇ ਨੂੰ ਹਰਾ ਕੇ ਬਿੱਗ ਬੌਸ ਦਾ ਖ਼ਿਤਾਬ ਜਿੱਤਿਆ ਹੈ। ਇਸ ਸ਼ੋਅ ਵਿਚਲਾ ਉਸ ਦਾ ਸਫ਼ਰ ਕਾਫੀ ਯਾਦਗਾਰ ਰਿਹਾ। ਸਟੈਨ ਨੂੰ ਕਈ ਰੈਪਰਾਂ ਰਫਤਾਰ, ਬਾਦਸ਼ਾਹ, ਇੱਕਾ, ਕਰਨ ਔਜਲਾ ਸਣੇ ਹੋਰਾਂ ਵੱਲੋਂ ਹਮਾਇਤ ਮਿਲਦੀ ਰਹੀ ਹੈ। ਇਸ ਜਿੱਤ ‘ਤੇ ਉਸ ਨੂੰ 31.80 ਲੱਖ ਰੁਪਏ ਨਗਦ ਇਨਾਮ ਸਣੇ ਇੱਕ ਟਰਾਫੀ ਅਤੇ ਕਾਰ ਵੀ ਦਿੱਤੀ ਗਈ। ਇਸ ਮੁਕਾਬਲੇ ਵਿੱਚ ਸ਼ਿਵ ਠਾਕਰੇ ਦੂਜੇ ਅਤੇ ਪ੍ਰਿਯੰਕਾ ਚੌਧਰੀ ਤੀਜੇ ਸਥਾਨ ‘ਤੇ ਰਹੀ। ਸ਼ਿਵ ਠਾਕਰੇ ਬਾਰੇ ਸਟੈਨ ਨੇ ਕਿਹਾ ਕਿ ਉਸ ਨੂੰ ਸ਼ਿਵ ਦੀ ਹਾਰ ‘ਤੇ ਦਿਲੋਂ ਅਫ਼ਸੋਸ ਹੈ। ਸ਼ੋਅ ਦੌਰਾਨ ਉਨ੍ਹਾਂ ਦੀ ਚੰਗੀ ਦੋਸਤੀ ਹੋ ਗਈ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -