12.4 C
Alba Iulia
Tuesday, May 7, 2024

ਆਪਣੀ ਰਿਸੈਪਸ਼ਨ ’ਚ ‘ਕਾਲਾ ਚਸ਼ਮਾ’ ’ਤੇ ਨੱਚੇ ਸਿਧਾਰਥ ਤੇ ਕਿਆਰਾ

Must Read


ਮੁੰਬਈ: ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਇੱਥੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਗੀਤ ‘ਕਾਲਾ ਚਸ਼ਮਾ’ ‘ਤੇ ਨੱਚਦੇ ਦਿਖਾਈ ਦਿੱਤੇ। ਇਸ ਸਮਾਗਮ ਸਬੰਧੀ ਵਾਇਰਲ ਹੋਈ ਵੀਡੀਓ ‘ਚ ਇਹ ਨਵਾਂ ਵਿਆਹਿਆ ਜੋੜਾ ਮਹਿਮਾਨਾਂ ਨਾਲ ਡਾਂਸ ਫਲੌਰ ‘ਤੇ ਨੱਚਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਇੰਸਟਾਗ੍ਰਾਮ ‘ਤੇ ਸਿਧਾਰਥ ਦੇ ਫੈਨ ਕਲੱਬ ਪੇਜ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਨਾਲ ਕੈਪਸ਼ਨ ਦਿੱਤੀ ਗਈ ਹੈ, ‘ਸਿਧਾਰਥ ਤੇ ਕਿਆਰਾ ਦੀ ਰਿਸੈਪਸ਼ਨ ਪਾਰਟੀ ‘ਚ ‘ਕਾਲਾ ਚਸ਼ਮਾ’ ਦਾ ਚੜ੍ਹਿਆ ਬੁਖਾਰ।’ ਇਸ ਪਾਰਟੀ ਲਈ ਕਿਆਰਾ ਤੇ ਸਿਧਾਰਥ ਨੇ ਭਾਰਤੀ ਤੇ ਵੈਸਟਰਨ ਸਟਾਈਲ ਵਾਲੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। ਕਿਆਰਾ ਨੇ ਖ਼ੂਬਸੂਰਤ ਲੰਬਾ ਗਾੜੇ ਰੰਗ ਦਾ ਈਵਨਿੰਗ ਗਾਊਨ ਤੇ ਹੀਰਿਆਂ ਦਾ ਹਾਰ ਅਤੇ ਸਿਧਾਰਥ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕਿਆਰਾ ਤੇ ਸਿਧਾਰਥ ਨੇ ਬੀਤੀ 7 ਫਰਵਰੀ ਨੂੰ ਜੈਸਲਮੇਰ ਵਿੱਚ ਵਿਆਹ ਕਰਵਾਇਆ ਸੀ, ਜਿਸ ਮਗਰੋਂ ਪਹਿਲਾਂ ਉਨ੍ਹਾਂ ਦਿੱਲੀ ਦੇ ਲੀਲ੍ਹਾ ਪੈਲੇਸ ਵਿੱਚ ਪਹਿਲੀ ਰਿਸੈਪਸ਼ਨ ਪਾਰਟੀ ਦਿੱਤੀ ਸੀ। ਮੁੰਬਈ ਵਿੱਚ ਦਿੱਤੀ ਦੂਜੀ ਰਿਸੈਪਸ਼ਨ ਪਾਰਟੀ ਵਿੱਚ ਕਰਨ ਜੌਹਰ, ਸ਼ਾਹਿਦ ਕਪੂਰ, ਮਨੀਸ਼ ਮਲਹੋਤਰਾ, ਕਰੀਨਾ ਕਪੂਰ, ਆਲੀਆ ਭੱਟ, ਨੀਤੂ ਸਿੰਘ, ਵਰੁਣ ਧਵਨ, ਆਕਾਸ਼ ਅੰਬਾਨੀ ਤੇ ਉਸ ਦੀ ਪਤਨੀ ਸ਼ਲੋਕਾ ਮਹਿਤਾ, ਅਜੈ ਦੇਵਗਨ, ਕਾਜੋਲ, ਰਕੁਲਪ੍ਰੀਤ ਸਿੰਘ ਤੇ ਹੋਰ ਕਈ ਹਸਤੀਆਂ ਨੇ ਸ਼ਿਰਕਤ ਕੀਤੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -