ਮੁੰਬਈ: ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ (70) ਦਾ ਅੱਜ ਇਥੋਂ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਦੂਰਦਰਸ਼ਨ ‘ਤੇ ਦਿਖਾਏ ਗਏ ਪ੍ਰਸਿੱਧ ਲੜੀਵਾਰ ‘ਨੁੱਕੜ’ ਤੇ ਬੌਲੀਵੁੱਡ ਫਿਲਮਾਂ ‘ਲਗਾਨ’ ਤੇ ‘ਚੱਕ ਦੇ ਇੰਡੀਆ’ ਵਿੱਚ ਉਨ੍ਹਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਨਿਰਮਾਤਾ ਰਮੇਸ਼ ਤਲਵਾੜ ਨੇ ਦੱਸਿਆ ਕਿ ਅਮਰੋਹੀ ਨੂੰ ਸਾਹ ਦੀ ਤਕਲੀਫ ਸੀ ਤੇ ਉਹ ਪਿਛਲੇ ਇਕ ਸਾਲ ਤੋਂ ਬਿਸਤਰੇ ‘ਤੇ ਪਏ ਸਨ। ਉਨ੍ਹਾਂ ਦੇ ਦੋਵੇਂ ਫੇਫੜਿਆਂ ਨੇ ਅੱਜ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਮਗਰੋਂ ਦੁਪਹਿਰ ਬਾਅਦ ਇਕ ਵਜੇ ਅਮਰੋਹੀ ਨੇ ਆਖਰੀ ਸਾਹ ਲਿਆ। -ਪੀਟੀਆਈ