12.4 C
Alba Iulia
Friday, May 3, 2024

ਸਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ 2’ ਦਾ ਪੋਸਟਰ ਜਾਰੀ

Must Read


ਮੁੰਬਈ: ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦੇ ਅਗਲਾ ਭਾਗ ‘ਗਦਰ 2’ ਦਾ ਪੋਸਟਰ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਜਾਰੀ ਕੀਤਾ। ਇਸ ਫਿਲਮ ਵਿਚ ਵੀ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਅਦਾਕਾਰ ਹਨ। ਇਸ ਫਿਲਮ ਦਾ ਪੋਸਟਰ ਅੱਜ ਵੈਲੇਨਟਾਈਨ ਡੇਅ ਮੌਕੇ ਜਾਰੀ ਕੀਤਾ ਗਿਆ ਜਿਸ ਵਿਚ ਸਨੀ ਦਿਓਲ ਨੇ ਤਾਰਾ ਸਿੰਘ ਤੇ ਅਮੀਸ਼ਾ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਜ਼ੀ ਸਟੂਡੀਓ ਨੇ ਇੱਕ ਟਵੀਟ ਵਿੱਚ ਲਿਖਿਆ ਗਿਆ, ‘ਤਾਰਾ ਸਿੰਘ ਅਤੇ ਸਕੀਨਾ ਦੀ ਸਦੀਵੀ ਪ੍ਰੇਮ ਕਹਾਣੀ 22 ਸਾਲ ਪਹਿਲਾਂ ਵੱਡੇ ਪਰਦੇ ‘ਤੇ ਆਈ ਸੀ। ਇਸ ਫਿਲਮ ਦਾ ਅਗਲਾ ਭਾਗ ਸਿਲਵਰ ਸਕਰੀਨ ‘ਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਕਿ ਇਸੇ ਸਾਲ 11 ਅਗਸਤ ਨੂੰ ਰਿਲੀਜ਼ ਹੋਵੇਗਾ। -ਆਈਏਐੱਨਐੱਸNews Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -