ਮੁੰਬਈ, 21 ਫਰਵਰੀ
ਮੁੰਬਈ ਵਿੱਚ ਸੰਗੀਤ ਸਮਾਰੋਹ ਵਿੱਚ ਸੈਲਫੀ ਲੈਣ ਦੌਰਾਨ ਮਸ਼ਹੂਰ ਗਾਇਕ ਸੋਨੂੰ ਨਿਗਮ ਨੂੰ ਕਥਿਤ ਤੌਰ ‘ਤੇ ਧੱਕਾ ਮਾਰਨ ਅਤੇ ਉਸ ਦੇ ਦੋ ਸਾਥੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਵਿਧਾਇਕ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਚੈਂਬੂਰ ਜਿਮਖਾਨਾ ‘ਚ ਨਿਗਮ ਦੇ ਲਾਈਵ ਪ੍ਰਦਰਸ਼ਨ ਤੋਂ ਬਾਅਦ ਹੋਈ ਇਸ ਘਟਨਾ ‘ਚ ਉਨ੍ਹਾਂ ਦਾ ਇਕ ਸਾਥੀ ਜ਼ਖਮੀ ਹੋ ਗਿਆ। ਬਾਅਦ ‘ਚ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ। ਨਿਗਮ ਤੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਚੈਂਬੂਰ ਪੁਲੀਸ ਨੇ ਸਥਾਨਕ ਸ਼ਿਵ ਸੈਨਾ ਵਿਧਾਇਕ ਪ੍ਰਕਾਸ਼ ਫਟਰਪੇਕਰ ਦੇ ਪੁੱਤਰ ਸਵਪਨਿਲ ਫਟਰਪੇਕਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 323, 341 ਅਤੇ 337 ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ।