12.4 C
Alba Iulia
Sunday, April 28, 2024

ਅਲੀ ਫਜ਼ਲ ਦੀ ਫਿਲਮ ‘ਕੰਧਾਰ’ 26 ਮਈ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਅਲੀ ਫਜ਼ਲ ਦੀ ਫਿਲਮ ‘ਕੰਧਾਰ’ ਰਿਲੀਜ਼ ਕਰਨ ਦੀ ਮਿਤੀ ਐਲਾਨ ਦਿੱਤੀ ਗਈ ਹੈ ਤੇ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਜਿਸ ਵਿੱਚ ਜੇਰਾਰਡ ਬਟਲਰ ਵੀ ਕੰਮ ਕਰ ਰਹੇ ਹਨ। ਇਹ ਇਸ ਸਾਲ ਦੀ ਅਲੀ ਫਜ਼ਲ ਦੀ ਪਹਿਲੀ ਕੌਮਾਂਤਰੀ ਫਿਲਮ ਹੈ। ਉਸ ਦੀ ਪਿਛਲੇ ਸਾਲ ‘ਡੈੱਥ ਆਨ ਦਿ ਨਾਇਲ’ ਫਿਲਮ ਰਿਲੀਜ਼ ਹੋਈ ਸੀ। ਅਲੀ ਨੇ ਕਿਹਾ, ‘ਮੈਂ ਵਾਅਦਾ ਕਰ ਸਕਦਾ ਹਾਂ ਕਿ ਇਸ ਫਿਲਮ ਦੇ ਐਕਸ਼ਨ ਦਾ ਲੋਕ ਲੁਤਫ ਲੈਣਗੇ। ਇਸ ਫਿਲਮ ਲਈ ਟੀਮ ਨੇ ਸਚਮੁੱਚ ਸਖ਼ਤ ਮਿਹਨਤ ਕੀਤੀ ਹੈ। ਜੇਰਾਰਡ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਕਿਉਂਕਿ ਇਹ ਫਿਲਮ ਵਿਸ਼ਵ ਭਰ ‘ਚ ਇਕੋ ਦਿਨ ਰਿਲੀਜ਼ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਵਿਚ ਲੋਕ ਇਸ ਫਿਲਮ ਦਾ ਆਨੰਦ ਮਾਨਣਗੇ।’ ਇਸ ਫਿਲਮ ਵਿਚ ਜੇਰਾਰਡ ਬਟਲਰ ਨੇ ਟੌਮ ਹੈਰਿਸ ਦਾ ਕਿਰਦਾਰ ਨਿਭਾਇਆ ਹੈ ਜੋ ਇੱਕ ਖੁਫੀਆ ਸੀਆਈਏ ਏਜੰਟ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -