ਮੁੰਬਈ: ਫਿਲਮ ‘ਕਾਏ ਪੋ ਚੇ’ ਨੂੰ ਰਿਲੀਜ਼ ਹੋਇਆਂ ਦਸ ਸਾਲ ਬੀਤ ਗਏ ਹਨ। ਇਸ ਮੌਕੇ ਅਦਾਕਾਰ ਅਮਿਤ ਸਾਧ ਨੇ ਆਪਣੇ ਮਰਹੂਮ ਸਹਿ-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਲਈ ਇੱਕ ਭਾਵੁਕ ਨੋਟ ਲਿਖ ਕੇ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਰਾਜਕੁਮਾਰ ਰਾਓ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਅਮਿਤ ਸਾਧ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਜਕੁਮਾਰ ਰਾਓ ਅਤੇ ਮਰਹੂਮ ਅਦਾਕਾਰ ਨਾਲ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ, ”ਕਾਏ ਪੋ ਚੇ’ ਦੇ ਦਸ ਸਾਲ ਮੁਕੰਮਲ…ਸਾਡੇ ਇਸ ਇਕੱਠੇ ਖ਼ੂਬਸੂਰਤ ਸਫ਼ਰ ਲਈ ਧੰਨਵਾਦ…ਮੈਂ ਤੈਨੂੰ ਸਦਾ ਯਾਦ ਕਰਾਂਗਾ ਮੇਰੇ ਭਰਾ। ‘ਕਾਏ ਪੋ ਚੇ’ ਦੀ ਟੀਮ ਨੂੰ ਬਹੁਤ ਸਾਰਾ ਪਿਆਰ। ਮੈਂ ਗੱਟੂ ਕਪੂਰ ਤੇ ਕਾਸਟਿੰਗ ਛਾਬੜਾ ਦਾ ਸਦਾ ਧੰਨਵਾਦੀ ਰਹਾਂਗਾ, ਜਿਨ੍ਹਾਂ ਮੈਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ।’ ਇਸ ਮੌਕੇ ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਵੀ ਇੱਕ ਨੋਟ ਸਾਂਝਾ ਕਰਦਿਆਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਰਾਜਕੁਮਾਰ ਰਾਓ ਤੇ ਅਮਿਤ ਸਾਧ ਨੂੰ ਬਾਕਮਾਲ ਅਦਾਕਾਰ ਦੱਸਿਆ। -ਆਈਏਐੱਨਐੱਸ