12.4 C
Alba Iulia
Tuesday, April 30, 2024

ਏਕਤਾ ਤੇ ਦਿਲਨਾਜ਼ ਕਰੋਨਾ ਪਾਜ਼ੇਟਿਵ

Must Read


ਮੁੰਬਈ: ਫਿਲਮ ਤੇ ਟੀਵੀ ਨਿਰਮਾਤਾ ਏਕਤਾ ਕਪੂਰ, ਅਦਾਕਾਰ ਜੌਹਨ ਅਬਰਾਹਮ ਤੇ ਉਸ ਦੀ ਪਤਨੀ ਪ੍ਰਿਆ ਅਤੇ ਅਦਾਕਾਰਾ ਦਿਲਨਾਜ਼ ਇਰਾਨੀ ਨੂੰ ਕਰੋਨਾ ਹੋ ਗਿਆ ਹੈ। ਏਕਤਾ ਕਪੂਰ (46) ਨੇ ਆਪਣੇ ਇੰਸਟਾਗਰਾਮ ਪੇਜ ‘ਤੇ ਕਰੋਨਾ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਨਸ਼ਰ ਕੀਤੀ। ਉਸ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਸਟਾਰ ਪਲੱਸ ਦੇ ਸ਼ੋਅ ‘ਕਭੀ ਕਭੀ ਇਤਫਾਕ ਸੇ’ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਸ ਸ਼ੋਅ ਦੀ ਅਦਾਕਾਰਾ ਦਿਲਨਾਜ਼ ਕਰੋਨਾ ਪਾਜ਼ੇਟਿਵ ਪਾਈ ਗਈ ਹੈ ਤੇ ਇਸ ਵੇਲੇ ਘਰ ਵਿਚ ਇਕਾਂਤਵਾਸ ਹੈ। ਨਿਰਮਾਤਾ ਰਾਜੇਸ਼ ਰਾਮ ਸਿੰਘ ਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਅਦਾਕਾਰ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਨਾਲ ਕੰਮ ਕਰਦੇ ਸਾਰੇ ਮੈਂਬਰਾਂ ਦਾ ਕਰੋਨਾ ਟੈਸਟ ਕਰਵਾਇਆ ਗਿਆ ਹੈ। ਸ਼ੋਅ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਅਮਲੇ ਨੂੰ ਸੂਚਨਾ ਦੇ ਕੇ ਕਰੋਨਾ ਨਿਯਮਾਂ ਅਨੁਸਾਰ ਪੂਰੇ ਖੇਤਰ ਦੀ ਸਾਫ਼-ਸਫ਼ਾਈ ਕਰਵਾਈ ਗਈ ਹੈ। shy;-ਪੀਟੀਆਈ

ਜੌਹਨ ਅਬਰਾਹਮ ਤੇ ਉਸ ਦੀ ਪਤਨੀ ਨੂੰ ਵੀ ਹੋਇਆ ਕਰੋਨਾ

ਅਦਾਕਾਰ ਜੌਹਨ ਅਬਰਾਹਮ ਅਤੇ ਉਸ ਦੀ ਪਤਨੀ ਪ੍ਰਿਆ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜੌਹਨ ਨੇ ਅੱਜ ਸਵੇਰੇ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਸ ਨੇ ਲਿਖਿਆ, ”ਮੈਂ ਤਿੰਨ ਦਿਨ ਪਹਿਲਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ, ਜਿਸ ਦੀ ਕਰੋਨਾ ਰਿਪੋਰਟ ਬਾਅਦ ਵਿੱਚ ਪਾਜ਼ੇਟਿਵ ਆਈ। ਪ੍ਰਿਆ ਤੇ ਮੇਰੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸਾਨੂੰ ਦੋਹਾਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ।”



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -