12.4 C
Alba Iulia
Saturday, April 27, 2024

ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਰਾਮ ਚਰਨ ਨੂੰ ਬਿਹਤਰੀਨ ਅਦਾਕਾਰ ਦੱਸਿਆ

Must Read


ਨਵੀਂ ਦਿੱਲੀ: ਅਦਾਕਾਰ ਰਾਮ ਚਰਨ ਦਾ ਨਾਂ ਇਸ ਵੇਲੇ ਚਰਚਾ ਵਿਚ ਹੈ ਕਿਉਂਕਿ ਉਸ ਦੀ ਫਿਲਮ ‘ਆਰਆਰਆਰ’ ਨੇ ਹਾਲ ਹੀ ਵਿੱਚ ਹੌਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡ ਮੌਕੇ ਪੰਜ ਟਰਾਫੀਆਂ ਜਿੱਤੀਆਂ ਹਨ। ਇਸ ਕਾਰਨ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਪੂਰੀ ਟੀਮ ਨੂੰ ਸੋਸ਼ਲ ਮੀਡੀਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਰਾਮ ਚਰਨ ਦੀ ਤੁਲਨਾ ਗਲੋਬਲ ਸਟਾਰ ਨਾਲ ਕੀਤੀ। ਉਨ੍ਹਾਂ ਟਵਿੱਟਰ ‘ਤੇ ਰਾਮ ਚਰਨ ਦੇ ਹਾਲੀਆ ਇੰਟਰਵਿਊ ਦੀ ਇੱਕ ਕਲਿੱਪ ਵੀ ਸਾਂਝੀ ਕੀਤੀ ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਲਿਖਿਆ, ‘ਇਹ ਨੌਜਵਾਨ ਇੱਕ ਗਲੋਬਲ ਸਟਾਰ ਹੈ। ਇਸ ਤੋਂ ਬਾਅਦ ਰਾਮ ਚਰਨ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਹੁਣ ਭਾਰਤ ਦਾ ਸਮਾਂ ਹਰ ਖੇਤਰ ਵਿਚ ਚਮਕਣ ਦਾ ਹੈ।’ ਆਨੰਦ ਮਹਿੰਦਰਾ ਵੱਲੋਂ ਸੋਸ਼ਲ ਮੀਡੀਆ ‘ਤੇ ਰਾਮ ਚਰਨ ਦੀ ਪ੍ਰਸ਼ੰਸਾ ਕਰਨ ਤੋਂ ਤੁਰੰਤ ਬਾਅਦ ਪ੍ਰਸ਼ੰਸਕਾਂ ਨੇ ਵੀ ਅਦਾਕਾਰ ਦੇ ਪੱਖ ‘ਚ ਖਾਸੀਆਂ ਟਿੱਪਣੀਆਂ ਕੀਤੀਆਂ। ਐੱਸਐੱਸ ਰਾਜਾਮੌਲੀ ਵੱਲੋਂ ਨਿਰਦੇਸ਼ਤ ਆਰਆਰਆਰ ਫਿਲਮ ਵਿਚ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੇ ਦੁਨੀਆ ਭਰ ਵਿੱਚ 1,200 ਕਰੋੜ ਰੁਪਏ ਤੋਂ ਵੱਧ ਕਮਾਏ ਹਨ ਜਿਸ ਵਿਚ ਅਜੈ ਦੇਵਗਨ ਅਤੇ ਆਲੀਆ ਭੱਟ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -