12.4 C
Alba Iulia
Friday, April 26, 2024

‘ਹੇਰਾ ਫੇਰੀ 3’ ਵਿੱਚ ਮੁੜ ਇਕੱਠੇ ਦਿਖਾਈ ਦੇਣਗੇ ਸੁਨੀਲ ਸ਼ੈੱਟੀ ਤੇ ਅਕਸ਼ੈ ਕੁਮਾਰ

Must Read


ਮੁੰਰਈ: ਅਦਾਕਾਰ ਸੁਨੀਲ ਸ਼ੈੱਟੀ ਫਿਲਮ ‘ਹੇਰਾ ਫੇਰੀ’ ਦੀ ਤੀਜੀ ਕੜੀ ਵਾਸਤੇ ਮੁੜ ਅਦਾਕਾਰ ਅਕਸ਼ੈ ਕੁਮਾਰ ਨਾਲ ਸਕਰੀਨ ਸਾਂਝੀ ਕਰਨ ਲਈ ਉਤਸ਼ਾਹਿਤ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਨਾਲ ਕੰਮ ਸ਼ੁਰੂ ਕਰਨ ਬਾਰੇ ਦੱਸਿਆ। ਅਦਾਕਾਰ ਨੇ ਲਿਖਿਆ, ‘ਆਖ਼ਰਕਾਰ ‘ਹੇਰਾ ਫੇਰੀ 3’ ਸ਼ੁਰੂ ਹੋ ਗਈ ਹੈ। ਪਰੇਸ਼ ਰਾਵਲ ਤੇ ਅਕਸ਼ੈ ਕੁਮਾਰ ਨਾਲ ਮੁੜ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਹਰ ਚੰਗੀ ਚੀਜ਼ ਵਾਂਗ ਇਸ ਨੇ ਵੀ ਲੰਬਾ ਸਮਾਂ ਇੰਤਜ਼ਾਰ ਕਰਵਾਇਆ ਹੈ, ਪਰ ਅਖੀਰ ਇਸ ਸਵਾਲ ਦਾ ਜਵਾਬ ਮਿਲਣ ਮਗਰੋਂ ਹੁਣ ਸ਼ਾਂਤੀ ਮਿਲ ਗਈ ਹੈ। ਫਿਲਮਾਂ ਸਾਡੇ ਸਭਿਆਚਾਰ ਦਾ ਇੱਕ ਅਹਿਮ ਹਿੱਸਾ ਹਨ, ਪਰ ਫਿਰ ਵੀ ਵੱਡੀ ਗਿਣਤੀ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਇੱਕ ਵਧੀਆ ਫਿਲਮ ਬਣਾਉਣ ਲਈ ਕੀ ਕੁਝ ਲੋੜੀਂਦਾ ਹੁੰਦਾ ਹੈ।” ਜ਼ਿਕਰਯੋਗ ਹੈ ਕਿ ਪਹਿਲਾਂ ਅਕਸ਼ੈ ਕੁਮਾਰ ਵੱਲੋਂ ਵੀ ਸੁਨੀਲ ਸ਼ੈੱਟੀ ਤੇ ਪਰੇਸ਼ ਰਾਵਲ ਨਾਲ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਪਰ ਬਾਅਦ ਵਿੱਚ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਵੀਡੀਓ ਸਿਰਫ਼ ਫਿਲਮ ਦਾ ਪ੍ਰੋਮੋ ਸ਼ੂਟ ਕਰਨ ਵੇਲੇ ਬਣਾਈ ਗਈ ਸੀ। ਫਿਲਮ ‘ਹੇਰਾ ਫੇਰੀ 3’ ਦਾ ਨਿਰਦੇਸ਼ਨ ਫਰਹਾਦ ਸਾਮਜੀ ਵੱਲੋਂ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸ ਕੜੀ ਦੀ ਪਹਿਲੀ ਫਿਲਮ 2000 ਵਿੱਚ ਆਈ ਸੀ, ਜਿਸ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਵੱਲੋਂ ਕੀਤਾ ਗਿਆ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -