ਮੁੰਬਈ: ਅਦਾਕਾਰਾ ਸ਼ਰਧਾ ਕਪੂਰ ਆਪਣੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦੀ ਪ੍ਰਮੋਸ਼ਨ ਲਈ ਅਦਾਕਾਰ ਰਣਬੀਰ ਕਪੂਰ ਦੇ ਨਾਲ ਗਾਇਕੀ ਵਾਲੇ ਰਿਐਲਿਟੀ ਸ਼ੋਅ ‘ਇੰਡੀਅਨ ਆਇਡਲ 13’ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਈ। ਇਸ ਦੌਰਾਨ ਉੱਘੇ ਗਾਇਕ ਜਾਵੇਦ ਅਲੀ ਨੇ ਵੀ ਸ਼ੋਅ ਵਿੱਚ ਸ਼ਿਰਕਤ ਕੀਤੀ ਅਤੇ ਵਿਸ਼ਾਲ ਡਡਲਾਨੀ, ਨੇਹਾ ਕੱਕੜ ਤੇ ਹਿਮੇਸ਼ ਰੇਸ਼ਮੀਆ ਨਾਲ ਮਹਿਮਾਨ ਜੱਜ ਦੀ ਭੂਮਿਕਾ ਨਿਭਾਈ। ਇਸ ਦੌਰਾਨ ਆਪਣੇ ਗੀਤ ਗਾਉਣ ਦੇ ਤਜ਼ਰਬੇ ਬਾਰੇ ਗੱਲ ਕਰਦਿਆਂ ਅਦਾਕਾਰਾ ਸ਼ਰਧਾ ਕਪੂਰ ਨੇ ਕਿਹਾ ਕਿ ਉਹ ਮੋਹਿਤ ਸੂਰੀ ਦੀ ਧੰਨਵਾਦੀ ਹੈ, ਜਿਸ ਨੇ ਉਸ ਨੂੰ ਫਿਲਮ ‘ਏਕ ਵਿਲੇਨ’ ਵਿੱਚ ਗੀਤ ‘ਤੇਰੀ ਗਲੀਆਂ’ ਗਾਉਣ ਦਾ ਮੌਕਾ ਦਿੱਤਾ। ਸ਼ਰਧਾ ਨੇ ਦੱਸਿਆ ਕਿ ਫਿਲਮ ‘ਆਸ਼ਿਕੀ 2’ ਦੀ ਸ਼ੂਟਿੰਗ ਦੌਰਾਨ ਉਸ ਨੇ ਮੋਹਿਤ ਸੂਰੀ ਸਾਹਮਣੇ ਗੀਤ ਗਾਉਣ ਦੀ ਇੱਛਾ ਜ਼ਾਹਿਰ ਕਰਦਿਆਂ ਉਸ ਨੂੰ ਇਕ ਮੌਕਾ ਦੇਣ ਲਈ ਆਖਿਆ ਸੀ। ਸ਼ਰਧਾ ਨੇ ਦੱਸਿਆ ਕਿ ਇੱਕ ਦਿਨ ਮੋਹਿਤ ਨੇ ਉਸ ਨੂੰ ਫੋਨ ਕਰ ਕੇ ਅਗਲੇ ਦਿਨ ਸਟੂਡੀਓ ਪਹੁੰਚ ਕੇ ਗੀਤ ‘ਤੇਰੀ ਗਲੀਆਂ’ ਗਾਉਣ ਲਈ ਕਿਹਾ। ਅਦਾਕਾਰਾ ਨੇ ਕਿਹਾ ਕਿ ਮੋਹਿਤ ਨੇ ਉਸ ਵਿੱਚ ਜੋ ਭਰੋਸਾ ਦਿਖਾਇਆ ਹੈ, ਉਸ ਲਈ ਉਹ ਸਦਾ ਉਸ ਦੀ ਧੰਨਵਾਦੀ ਰਹੇਗੀ। -ਆਈਏਐੱਨਐੱਸ