ਮੁੰਬਈ: ਮਾਡਲ ਤੇ ਅਦਾਕਾਰਾ ਮਾਨੂਸ਼ੀ ਛਿੱਲਰ ਦੱਖਣ ਭਾਰਤੀ ਫਿਲਮਾਂ ਦੇ ਸਟਾਰ ਵਰੁਨ ਤੇਜ ਦੀ ਅਗਲੀ ਫਿਲਮ ਵਿੱਚ ਕੰਮ ਕਰੇਗੀ। ਇਹ ਜਾਣਕਾਰੀ ਅੱਜ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼ ਵੱਲੋਂ ਸਾਂਝੀ ਕੀਤੀ ਗਈ ਹੈ। ਹਵਾਈ ਸੈਨਾ ਨਾਲ ਜੁੜੀਆਂ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਭਾਰਤ ਦੀ ਸਭ ਤੋਂ ਵੱਡੀ ਮੰਨੀ ਜਾ ਰਹੀ ਇਹ ਐਕਸ਼ਨ ਫਿਲਮ ਤੇਲਗੂ ਤੇ ਹਿੰਦੀ ਭਾਸ਼ਾ ਵਿੱਚ ਬਣਾਈ ਜਾਵੇਗੀ। ਇਸ ਫਿਲਮ ਰਾਹੀਂ ਐਡ ਫਿਲਮਾਂ ਦੇ ਉੱਘੇ ਸਿਨੇਮੈਟੋਗ੍ਰਾਫਰ ਸ਼ਕਤੀ ਪ੍ਰਤਾਪ ਸਿੰਘ ਹਾਡਾ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਪੈਰ ਧਰਨਗੇ। ਫਿਲਮ ਨਿਰਮਾਤਾਵਾਂ ਅਨੁਸਾਰ ਦੇਸ਼ ਭਗਤੀ ਦੀ ਭਾਵਨਾ ਨਾਲ ਲੈਸ ਇਸ ਫਿਲਮ ਵਿੱਚ ਹਵਾਈ ਸੈਨਾ ਦੇ ਜਾਂਬਾਜ਼ ਸੈਨਿਕਾਂ ਵੱਲੋਂ ਭਾਰਤ ਦੇ ਇਤਿਹਾਸ ਵਿੱਚ ਲੜੀ ਗਈ ਸਭ ਤੋਂ ਮਹੱਤਵਪੂਰਨ ਜੰਗ ਨੂੰ ਫਿਲਮਾਇਆ ਜਾਵੇਗਾ। ਇਸ ਫਿਲਮ ਵਿੱਚ ਤਾਜ ਭਾਰਤੀ ਹਵਾਈ ਸੈਨਾ ਦੇ ਇੱਕ ਪਾਇਲਟ ਅਤੇ ਮਾਨੂਸ਼ੀ ਛਿੱਲਰ ਇੱਕ ਰਡਾਰ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। -ਪੀਟੀਆਈ