ਮੁੰਬਈ: ਤਾਮਿਲ ਤੇ ਹਿੰਦੀ ‘ਚ ਫਿਲਮ ‘ਗਜਿਨੀ’ ਅਤੇ ਅਕਸ਼ੈ ਕੁਮਾਰ ਨਾਲ ‘ਹੌਲੀਡੇਅ’ ਫਿਲਮ ਬਣਾਉਣ ਵਾਲੇ ਫਿਲਮਸਾਜ਼ ਏਆਰ ਮੁਰੂਗਾਦਾਸ ਨੇ ਕਿਹਾ ਕਿ ਉਸ ਦੀ ਅਗਲੀ ਫਿਲਮ ‘ਅਗਸਤ 16 1947’ ਸੱਤ ਅਪਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਸਬੰਧੀ ਜਾਰੀ ਬਿਆਨ ਦੇ ਨਾਲ ਹੀ ਫਿਲਮ ਨਿਰਮਾਤਾਵਾਂ ਨੇ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਤੇ ਇਸ ਦੇ ਰਿਲੀਜ਼ ਦੀ ਤਾਰੀਕ ਸਾਂਝੀ ਕੀਤੀ ਹੈ। ਇਹ ਫਿਲਮ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਇੱਕ ਪਿੰਡ ‘ਚ ਰਹਿਣ ਵਾਲੀ ਵਿਅਕਤੀ ਦੀ ਕਹਾਣੀ ਹੈ ਜੋ ਆਪਣੇ ਪਿਆਰ ਖਾਤਰ ਬਰਤਾਨਵੀ ਤਾਕਤਾਂ ਨਾਲ ਲੜਦਾ ਹੈ। ਐੱਨਐੱਸ ਪੋਨਕੁਮਾਰ ਵੱਲੋਂ ਨਿਰਦੇਸ਼ਤ ਇਸ ਫਿਲਮ ‘ਚ ਗੌਤਮ ਕਾਰਤਿਕ, ਰੇਵਤੀ ਅਤੇ ਪੁਗਾਜ਼ ਤੇ ਹੋਰ ਕਲਾਕਾਰ ਕੰਮ ਕਰ ਰਹੇ ਹਨ। ਮੁਰੂਗਾਦਾਸ, ਓਮ ਪ੍ਰਕਾਸ਼ ਭੱਟ ਅਤੇ ਨਰਸੀਰਾਮ ਚੌਧਰੀ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਆਦਿੱਤਿਆ ਜੋਸ਼ੀ ਫਿਲਮ ਦੇ ਸਹਿ-ਨਿਰਮਾਤਾ ਹਨ। ਇਹ ਫਿਲਮ ਤਾਮਿਲ, ਤੇਲਗੂ, ਕੰਨੜ, ਹਿੰਦੀ, ਮਲਿਆਲਮ ਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ