12.4 C
Alba Iulia
Wednesday, May 8, 2024

ਛੋਟਾ ਪਰਦਾ

Must Read


ਧਰਮਪਾਲ

‘ਬਜ਼ਿੰਗਾ’ ਦੀ ਮੇਜ਼ਬਾਨੀ ਕਰਨਗੇ ਆਦਿੱਤਿਆ ਅਤੇ ਹਰਸ਼

ਕਈ ਤਰ੍ਹਾਂ ਦੇ ਰਿਐਲਿਟੀ ਸ਼ੋਅ’ਜ਼ ਦੀ ਸਫਲਤਾ ਤੋਂ ਬਾਅਦ ਹੁੁਣ ਜ਼ੀ ਟੀਵੀ ਆਪਣੀ ਕਿਸਮ ਦਾ ਨਵਾਂ ਗੇਮ ਸ਼ੋਅ ‘ਬਜ਼ਿੰਗਾ’ ਲੈ ਕੇ ਆ ਰਿਹਾ ਹੈ। ਇਹ ਗੇਮ ਸ਼ੋਅ ਦੋ ਵਿਲੱਖਣ ਪਰਿਵਾਰਾਂ ਨੂੰ ਹਰ ਹਫ਼ਤੇ ਬਹੁਤ ਸਾਰੇ ਦਿਲਚਸਪ ਇਨਾਮ ਜਿੱਤਣ ਦਾ ਮੌਕਾ ਦੇਵੇਗਾ ਕਿਉਂਕਿ ਉਹ ਕੁਝ ਮਜ਼ੇਦਾਰ ਗੇਮਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕਰਦੇ ਹਨ ਅਤੇ ਪ੍ਰਕਿਰਿਆ ਵਿੱਚ ਹਾਸੋਹੀਣੀਆਂ ਸਥਿਤੀਆਂ ਪੈਦਾ ਹੋਣਗੀਆਂ। ਇੰਨਾ ਹੀ ਨਹੀਂ, ਦਰਸ਼ਕ ਜ਼ੀ ਟੀਵੀ ‘ਤੇ ਇਸ ਗੇਮ ਸ਼ੋਅ ਨੂੰ ਦੇਖਦੇ ਹੋਏ ਬਜ਼ਿੰਗਾ ਮੋਬਾਈਲ ਐਪ ਰਾਹੀਂ ਆਪਣੇ ਘਰ ਤੋਂ ਹੀ ਸਾਰੀਆਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਦਿਲਚਸਪ ਇਨਾਮ ਵੀ ਜਿੱਤ ਸਕਦੇ ਹਨ।

ਮਸ਼ਹੂਰ ਟੈਲੀਵਿਜ਼ਨ ਮੇਜ਼ਬਾਨ ਆਦਿੱਤਿਆ ਨਰਾਇਣ ਅਤੇ ਹਰਸ਼ ਲਿੰਬਾਚੀਆ ‘ਬਜ਼ਿੰਗਾ’ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। ਆਦਿੱਤਿਆ ਅਤੇ ਹਰਸ਼ ਕਈ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਕਈ ਟੈਲੀਵਿਜ਼ਨ ਸ਼ੋਅ ਵੀ ਹੋਸਟ ਕਰ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਜ਼ੀ ਟੀਵੀ ‘ਤੇ ਇਕੱਠੇ ਕਿਸੇ ਗੇਮ ਸ਼ੋਅ ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। ਜਿੱਥੇ ਆਦਿੱਤਿਆ ਆਪਣੀਆਂ ਮਜ਼ੇਦਾਰ ਤੇ ਮਜ਼ਾਕੀਆ ਹਰਕਤਾਂ ਨਾਲ ਦਰਸ਼ਕਾਂ ਨੂੰ ਬੰਨ੍ਹ ਕੇ ਰੱਖੇਗਾ, ਉੱਥੇ ਹਰਸ਼ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕੁਝ ਰੋਚਕ ਸੰਵਾਦ ਰਚੇਗਾ।

ਆਦਿੱਤਿਆ ਨਰਾਇਣ ਦੱਸਦੇ ਹਨ, “ਮੈਂ ਕਈ ਸ਼ੋਅ’ਜ਼ ਦਾ ਹਿੱਸਾ ਰਿਹਾ ਹਾਂ, ਪਰ ਜ਼ੀ ਟੀਵੀ ਨਾਲ ਮੇਰਾ ਸਬੰਧ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਹ ਬਹੁਤ ਖਾਸ ਹੈ। ਇੱਕ ਗੇਮਿੰਗ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰਨਾ ਬਿਲਕੁਲ ਵੱਖਰਾ ਅਤੇ ਵਿਲੱਖਣ ਅਨੁਭਵ ਹੈ। ਮੈਂ ਮੇਜ਼ਬਾਨੀ ਦਾ ਪੂਰੀ ਤਰ੍ਹਾਂ ਅਨੰਦ ਲੈਂਦਾ ਹਾਂ, ਇਸ ਲਈ ਮੈਨੂੰ ਯਕੀਨ ਹੈ ਕਿ ਇਹ ਮਜ਼ੇਦਾਰ ਅਤੇ ਮਨੋਰੰਜਕ ਗੇਮ ਸ਼ੋਅ ਮੈਨੂੰ ਹੋਰ ਵਧੀਆ ਕਰਨ ਲਈ ਪ੍ਰੇਰਿਤ ਕਰੇਗਾ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਸ਼ੋਅ ਲਈ ਮੇਰੇ ਵਾਂਗ ਹੀ ਉਤਸ਼ਾਹਿਤ ਹੋਣਗੇ ਅਤੇ ਮੈਨੂੰ ਹਮੇਸ਼ਾਂ ਵਾਂਗ ਪਿਆਰ ਦੇਣਗੇ।”

ਹਰਸ਼ ਲਿੰਬਾਚੀਆ ਨੇ ਕਿਹਾ, “ਇਹ ਸੋਚ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿ ਮੈਂ ਭਾਰਤ ਦੇ ਸਭ ਤੋਂ ਵਧੀਆ ਮੇਜ਼ਬਾਨਾਂ ਵਿੱਚੋਂ ਇੱਕ ਆਦਿੱਤਿਆ ਨਰਾਇਣ ਨਾਲ ਇਸ ਸ਼ੋਅ ਦੀ ਮੇਜ਼ਬਾਨੀ ਕਰਾਂਗਾ। ਦਰਸ਼ਕਾਂ ਲਈ ਇਹ ਬਹੁਤ ਮਜ਼ੇਦਾਰ ਹੋਵੇਗਾ ਅਤੇ ਨਾਲ ਹੀ ਅਸੀਂ ਇਸ ਗੇਮ ਸ਼ੋਅ ਨਾਲ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਆਪਣੀ ਪੂਰੀ ਵਾਹ ਲਾ ਦਿਆਂਗੇ। ਮੈਂ ਇਸ ਚੈਨਲ ਨਾਲ ਪਹਿਲਾਂ ਵੀ ਕੰਮ ਕੀਤਾ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਮੈਂ ਜ਼ੀ ਟੀਵੀ ਲਈ ਫੁੱਲ ਟਾਈਮ ਸ਼ੋਅ ਹੋਸਟ ਕਰਾਂਗਾ। ਮੈਂ ਪ੍ਰਤੀਯੋਗੀਆਂ ਨਾਲ ਨਿੱਜੀ ਪੱਧਰ ‘ਤੇ ਵੀ ਚਰਚਾ ਕਰਾਂਗਾ ਤਾਂ ਜੋ ਉਹ ਦਰਸ਼ਕਾਂ ਦੇ ਨਾਲ-ਨਾਲ ਆਨੰਦ ਵੀ ਮਾਣ ਸਕਣ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਦਾ ਸ਼ੋਅ ਦੇਖਣ ਅਤੇ ਇਸ ਨਾਲ ਖੇਡਣ ਦਾ ਵਧੀਆ ਸਮਾਂ ਹੋਵੇਗਾ।”

ਸਪੱਸ਼ਟ ਤੌਰ ‘ਤੇ ਆਦਿੱshy;shy;ਤਿਆ ਅਤੇ ਹਰਸ਼ ਇਸ ਗੇਮ ਰਿਐਲਿਟੀ ਸ਼ੋਅ ਨੂੰ ਇਕੱਠੇ ਹੋਸਟ ਕਰਨ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਉਤਸ਼ਾਹਿਤ ਹਨ। ਇਸ ਲਈ ਦਰਸ਼ਕਾਂ ਲਈ ਬਜ਼ਿੰਗਾ ਐਪ ‘ਤੇ ਗੇਮਾਂ ਖੇਡਣਾ ਅਤੇ ਸ਼ੋਅ ਦੌਰਾਨ ਦਿਲਚਸਪ ਇਨਾਮ ਜਿੱਤਣਾ ਦਿਲਚਸਪ ਹੋਵੇਗਾ।

‘ਹੱਪੂ ਕੀ ਉਲਟਨ ਪਲਟਨ’ ਦੇ ਸ਼ਾਨਦਾਰ ਚਾਰ ਸਾਲ

ਐਂਡਟੀਵੀ ਦੀ ਘਰੇਲੂ ਕਾਮੇਡੀ ‘ਹੱਪੂ ਕੀ ਉਲਟਨ ਪਲਟਨ’ ਆਪਣੀ 4ਵੀਂ ਵਰ੍ਹੇਗੰਢ ਮਨਾ ਰਹੀ ਹੈ। ਸ਼ੋਅ ਦਰੋਗਾ ਹੱਪੂ ਸਿੰਘ (ਯੋਗੇਸ਼ ਤ੍ਰਿਪਾਠੀ), ਉਸ ਦੀ ਦਬੰਗ ਦੁਲਹਨ ਰਾਜੇਸ਼ (ਕਮਨਾ ਪਾਠਕ), ਜ਼ਿੱਦੀ ਮਾਂ ਕਟੋਰੀ ਅੰਮਾ (ਹਿਮਾਨੀ ਸ਼ਿਵਪੁਰੀ) ਅਤੇ ਨੌਂ ਸ਼ਰਾਰਤੀ ਬੱਚਿਆਂ ਦੀਆਂ ਮਜ਼ੇਦਾਰ ਕਹਾਣੀਆਂ ਨਾਲ ਭਰਪੂਰ ਹੈ। ਇਹ ਸ਼ੋਅ ਆਪਣੀਆਂ ਗੁਦਗੁਦਾਉਂਦੀਆਂ ਕਹਾਣੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਟੀਮ ਨੇ ਸੈੱਟ ‘ਤੇ ਚਾਰ ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਇਆ ਹੈ।

ਦਰੋਗਾ ਹੱਪੂ ਸਿੰਘ ਦੀ ਭੂਮਿਕਾ ਨਿਭਾਅ ਰਹੇ ਯੋਗੇਸ਼ ਤ੍ਰਿਪਾਠੀ ਨੇ ਕਿਹਾ, ”ਹੱਪੂ ਕੀ ਉਲਟਨ ਪਲਟਨ’ ਮੇਰੇ ਦਿਲ ਦੇ ਬਹੁਤ ਕਰੀਬ ਸ਼ੋਅ ਹੈ। ਇਸ ਸ਼ੋਅ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਪ੍ਰਾਪਤੀ ਨਾਲ ਮੈਂ ਆਪਣੇ ਕੰਮ ਪ੍ਰਤੀ ਵਧੇਰੇ ਜ਼ਿੰਮੇਵਾਰ ਮਹਿਸੂਸ ਕਰ ਰਿਹਾ ਹਾਂ। ਇਸ ਦਾ ਸਾਰਾ ਸਿਹਰਾ ਦਰਸ਼ਕਾਂ ਨੂੰ ਜਾਂਦਾ ਹੈ। ਕਿਸੇ ਨੂੰ ਹਸਾਉਣਾ ਸੌਖਾ ਨਹੀਂ ਹੁੰਦਾ। ਕਾਮੇਡੀ ਇੱਕ ਔਖੀ ਵਿਧਾ ਹੈ। ਅਸੀਂ ਪਿਛਲੇ ਸਾਲਾਂ ਦੌਰਾਨ ਸ਼ੋਅ ਨੂੰ ਮਿਲੇ ਹੁੰਗਾਰੇ ਨੂੰ ਦੇਖ ਕੇ ਖੁਸ਼ ਹਾਂ। ਮੈਂ ਇਸ ਯਾਤਰਾ ਦਾ ਹਿੱਸਾ ਬਣ ਕੇ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਮੈਨੂੰ ਸੱਚਮੁੱਚ ਖੁਸ਼ੀ ਹੁੰਦੀ ਹੈ ਜਦੋਂ ਪ੍ਰਸ਼ੰਸਕ ਮੈਨੂੰ ਯੋਗੇਸ਼ ਦੀ ਬਜਾਏ ਹੱਪੂ ਸਿੰਘ ਕਹਿੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਮੇਰੇ ਕਿਰਦਾਰ ਨੂੰ ਕਿੰਨਾ ਪਸੰਦ ਕਰਦੇ ਹਨ। ਮੈਂ ਇਸ ਉਪਲੱਬਧੀ ‘ਤੇ ਚੈਨਲ ਦੀ ਸਮੁੱਚੀ ਕਾਸਟ, ਕਰੂ ਅਤੇ ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਆਪਣੇ ਪ੍ਰਸ਼ੰਸਕਾਂ, ਦਰਸ਼ਕਾਂ ਅਤੇ ਪਰਿਵਾਰ ਦਾ ਉਨ੍ਹਾਂ ਦੇ ਲਗਾਤਾਰ ਸਮਰਥਨ ਲਈ ਧੰਨਵਾਦ ਕਰਦਾ ਹਾਂ।”

ਰਾਜੇਸ਼ ਸਿੰਘ ਉਰਫ਼ ਰੱਜੋ ਦੀ ਭੂਮਿਕਾ ਨਿਭਾ ਰਹੀ ਕਾਮਨਾ ਪਾਠਕ ਨੇ ਕਿਹਾ, ”ਇਸ ਉਪਲੱਬਧੀ ‘ਤੇ ਸਾਰਿਆਂ ਨੂੰ ਮੇਰੀਆਂ ਦਿਲੋਂ ਵਧਾਈਆਂ। ਇਹ ਸ਼ੋਅ ਚਾਰ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਸਫ਼ਰ ਇੰਨਾ ਲੰਬਾ ਚੱਲੇਗਾ ਅਤੇ ਸ਼ੋਅ ਅਤੇ ਇਸ ਦੇ ਕਿਰਦਾਰ ਇੰਨੀ ਪ੍ਰਸਿੱਧੀ ਹਾਸਲ ਕਰਨਗੇ। ਇਹ ਸਾਡੇ ਸਾਰਿਆਂshy; ਲਈ ਸੱਚਮੁੱਚ ਬਹੁਤ ਖਾਸ ਪਲ ਹੈ। ਬਹੁਤ ਸਾਰੇ ਲੋਕ ਮੈਨੂੰ ਰੱਜੋ ਕਹਿ ਕੇ ਬੁਲਾਉਂਦੇ ਹਨ ਤਾਂ ਇਹ ਦੇਖ ਕੇ ਮੈਂ ਬਹੁਤ ਖੁਸ਼ ਹੋਈ। ਅਜਿਹੇ ਪਲ ਸਾਨੂੰ ਪ੍ਰੇਰਿਤ ਕਰਦੇ ਹਨ ਅਤੇ ਸਾਨੂੰ ਮਾਣ ਮਹਿਸੂਸ ਕਰਾਉਂਦੇ ਹਨ। ਮੈਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਦੀ ਉਡੀਕ ਕਰ ਰਹੀ ਹਾਂ, ਇਸ ਲਈ ਸਾਡੇ ਸ਼ੋਅ ਨੂੰ ਦੇਖਦੇ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ।”

ਕਟੋਰੀ ਅੰਮਾ ਦੀ ਭੂਮਿਕਾ ਨਿਭਾਉਂਦੇ ਹੋਏ ਹਿਮਾਨੀ ਸ਼ਿਵਪੁਰੀ ਨੇ ਕਿਹਾ, “ਚਾਰ ਸਾਲ ਹੋ ਗਏ ਹਨ! ਸਮੇਂ ਦਾ ਵੀ ਪਤਾ ਨਹੀਂ ਸੀ! ਪਰ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਹ ਇੱਕ ਸੁੰਦਰ ਯਾਤਰਾ ਰਹੀ ਹੈ। ਅਸੀਂ ਸ਼ੋਅ ਨੂੰ ਮਿਲੇ ਹੁੰਗਾਰੇ ਨੂੰ ਦੇਖ ਕੇ ਖੁਸ਼ ਹਾਂ। ਲੋਕ ਕੁਝ ਯਾਦਗਾਰੀ ਦ੍ਰਿਸ਼ਾਂ ਨੂੰ ਦਿਲੋਂ ਯਾਦ ਕਰਦੇ ਹਨ, ਜੋ ਕਿ ਇੱਕ ਪਿਆਰੀ ਚੀਜ਼ ਹੈ। ਇਸ ਕਾਮਯਾਬੀ ਲਈ ਸਾਰਿਆਂ ਨੂੰ ਵਧਾਈ। ਇਹ ਸਾਡੇ ਨਿਰਮਾਤਾਵਾਂ, ਲੇਖਕਾਂ, ਨਿਰਦੇਸ਼ਕਾਂ, ਅਦਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਲਈ ਟੀਮ ਦੀ ਸਖ਼ਤ ਮਿਹਨਤ ਲਈ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਅਤੇ ਦਰਸ਼ਕਾਂ ਦੇ ਲਗਾਤਾਰ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਨਾ ਚਾਹੀਦਾ ਹੈ।”

ਕੈਟ ਦੀ ਭੂਮਿਕਾ ਨਿਭਾ ਰਹੀ ਗਜ਼ਲ ਸੂਦ ਨੇ ਕਿਹਾ, “ਮੈਂ ਹਾਲ ਹੀ ਵਿੱਚ ਸ਼ੋਅ ਵਿੱਚ ਸ਼ਾਮਲ ਹੋਈ ਹਾਂ, ਪਰ ਇਸ ਜਸ਼ਨ ਦਾ ਹਿੱਸਾ ਬਣ ਕੇ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹਮੇਸ਼ਾਂ ਸ਼ੋਅ ਵਿੱਚ ਸੀ। ਕਲਾਕਾਰਾਂ ਅਤੇ ਕਰੂ ਦੀ ਪ੍ਰਤਿਭਾ ਤੋਂ ਇਲਾਵਾ, ਇਹ ਪਿਆਰ ਅਤੇ ਦੋਸਤੀ ਹੈ ਜਿਸ ਨੇ ਸਾਨੂੰ ਚਾਰ ਸਾਲ ਪੂਰੇ ਕਰਨ ਵਿੱਚ ਮਦਦ ਕੀਤੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਅਜਿਹੇ ਖ਼ੂਬਸੂਰਤ ਸ਼ੋਅ ਨਾਲ ਜੁੜੀ ਹਾਂ ਜੋ ਲੋਕਾਂ ਨੂੰ ਰੋਜ਼ ਹਸਾਉਂਦਾ ਹੈ।”

ਸਰਦਾਰ ਬਣਿਆ ਨਮਿਕ ਪਾਲ

ਜ਼ੀ ਟੀਵੀ ਨੇ ਹਾਲ ਹੀ ਵਿੱਚ ਇੱਕ ਵਿਲੱਖਣ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਬੰਧਨ ਦੀ ਕਹਾਣੀ ਪੇਸ਼ ਕੀਤੀ ਹੈ, ਜੋ ਬਹੁਤ ਅਜੀਬ ਹਾਲਤਾਂ ਵਿੱਚ ਇੱਕ ਹੋ ਜਾਂਦੇ ਹਨ। ਦਿੱਲੀ ਦੇ ਪਿਛੋਕੜ ‘ਤੇ ਬਣਾਏ ਗਏ ਸ਼ੋਅ ‘ਲਗ ਜਾ ਗਲੇ’ ਸ਼ਿਵ (ਨਮਿਕ ਪਾਲ) ਅਤੇ ਇਸ਼ਾਨੀ (ਤਨੀਸ਼ਾ ਮਹਿਤਾ) ਦੀ ਯਾਤਰਾ ਨੂੰ ਦਰਸਾਉਂਦੀ ਹੈ। ਇਸ ਵਿੱਚ ਸ਼ਿਵ ਇੱਕ ਅਮੀਰ ਹੋਟਲ ਮਾਲਕ ਹੈ ਜੋ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਬਲਬੂਤੇ ਸਫਲ ਹੁੰਦਾ ਹੈ ਅਤੇ ਇਸ਼ਾਨੀ ਇੱਕ ਸਫਲ ਔਰਤ ਹੈ।

ਸ਼ੋਅ ਵਿੱਚ ਹਾਲ ਹੀ ਵਿੱਚ ਦਿਖਾਇਆ ਗਿਆ ਕਿ ਇੱਕ ਕੁਕਿੰਗ ਮੁਕਾਬਲੇ ਵਿੱਚ ਗੁੱਸੇ ਵਿੱਚ ਆਇਆ ਸ਼ਿਵ ਸਰਦਾਰ ਦੇ ਰੂਪ ਵਿੱਚ ਭੇਸ ਬਦਲ ਕੇ ਇਸ਼ਾਨੀ ਦੇ ਵਿਅੰਜਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਿਵ ਦੇ ਇਸ ਨਵੇਂ ਅਵਤਾਰ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਹੈ ਕਿ ਉਹ ਇੱਕ ਪਗੜੀਧਾਰੀ ਸਰਦਾਰ ਦੇ ਕਿਰਦਾਰ ਵਿੱਚ ਇੰਨੀ ਚੰਗੀ ਤਰ੍ਹਾਂ ਉਤਰਿਆ ਹੈ ਕਿ ਕੋਈ ਵੀ ਉਸ ਨੂੰ ਪਛਾਣ ਨਹੀਂ ਸਕਿਆ। ਜ਼ਾਹਿਰ ਹੈ ਕਿ ਨਮਿਕ ਨੇ ਵੀ ਆਪਣੀ ਦਿਖ ਨੂੰ ਸਹੀ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ। ਜਦੋਂ ਤੋਂ ਨਮਿਕ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹਨ।

ਨਮਿਕ ਪਾਲ ਦੱਸਦਾ ਹੈ, “ਸਾਡੀ ਰਚਨਾਤਮਕ ਟੀਮ ਨੇ ਇਸ ਖਾਸ ਕ੍ਰਮ ਲਈ ਵੱਖ-ਵੱਖ ਰੂਪਾਂ ਨਾਲ ਪ੍ਰਯੋਗ ਕੀਤਾ, ਪਰ ਸਰਦਾਰ ਦੀ ਦਿੱਖ ਮੇਰੇ ਲਈ ਬਹੁਤ ਅਨੁਕੂਲ ਸੀ। ਮੈਨੂੰ ਪੱਗ ਬੰਨ੍ਹਣੀ ਬਹੁਤ ਪਸੰਦ ਹੈ ਅਤੇ ਮੈਨੂੰ ਇਸ ਅਵਤਾਰ ਦਾ ਬਹੁਤ ਆਨੰਦ ਆਇਆ। ਹਾਲਾਂਕਿ, ਜਦੋਂ ਵੀ ਮੈਂ ਆਪਣੇ ਡਾਇਲਾਗ ਬੋਲਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਮੇਰੀਆਂ ਮੁੱਛਾਂ ਦੌਰਾਨ ਡਿੱਗ ਜਾਂਦੀਆਂ ਸਨ। ਇੱਕ ਅਭਿਨੇਤਾ ਹੋਣ ਦੇ ਨਾਤੇ, ਸਾਨੂੰ ਸਕ੍ਰਿਪਟ ਦੀ ਮੰਗ ਦੇ ਅਨੁਸਾਰ ਹਰ ਰੋਜ਼ ਬਹੁਤ ਸਾਰੇ ਬਦਲਾਅ ਵਿੱਚੋਂ ਲੰਘਣਾ ਪੈਂਦਾ ਹੈ। ਹੁਣ ਜਦੋਂ ਮੈਂ ਇਸ ਦਾ ਅਨੁਭਵ ਕੀਤਾ ਹੈ, ਮੈਂ ਕਹਿ ਸਕਦਾ ਹਾਂ ਕਿ ਨਕਲੀ ਦਾੜ੍ਹੀ ਅਤੇ ਮੁੱਛਾਂ ਨਾਲ ਕੰਮ ਕਰਨਾ ਆਸਾਨ ਨਹੀਂ ਹੈ। ਮੈਂ ਇੱਕ ਅਜਿਹਾ ਅਭਿਨੇਤਾ ਹਾਂ ਜੋ ਹਮੇਸ਼ਾਂ ਚੁਣੌਤੀਆਂ ਦਾ ਸਾਹਮਣਾ ਕਰਦਾ ਰਹਿੰਦਾ ਹੈ ਅਤੇ ਮੈਂ ਹਮੇਸ਼ਾਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆਪਣਾ 100 ਫੀਸਦੀ ਦੇਵਾਂਗਾ।”



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -