ਨਵੀਂ ਦਿੱਲੀ, 14 ਮਾਰਚ
ਅਭਿਨੇਤਾ ਅਤੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੀ ਮੌਤ ਦੇ ਸਬੰਧ ਵਿੱਚ ਪੁੱਛ ਪੜਤਾਲ ਲਈ ਜਾਰੀ ਸੰਮਨ ‘ਤੇ ਤਾਮੀਲ ਨਾ ਕਰਨ ਵਾਲੀ ਕਾਰੋਬਾਰੀ ਵਿਕਾਸ ਮਾਲੂ ਦੀ ਦੂਜੀ ਪਤਨੀ ਨੂੰ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ। ਦਿੱਲੀ ਪੁਲੀਸ ਮੁਤਾਬਕ ਉਸ ਨੂੰ ਸੋਮਵਾਰ ਸਵੇਰੇ 11 ਵਜੇ ਲਈ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ। ਪੁਲੀਸ ਨੇ ਦੱਸਿਆ ਕਿ ਕੌਸ਼ਿਕ ਦੀ ਮੌਤ ਵਾਲੀ ਰਾਤ ਮਾਲੂ ਦੇ ਫਾਰਮ ਹਾਊਸ ‘ਤੇ ਮੌਜੂਦ ਕਰੀਬ 25 ਤੋਂ 30 ਮਹਿਮਾਨਾਂ ਅਤੇ ਸਟਾਫ਼ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਹੁਣ ਤੱਕ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ। ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ (ਕੌਸ਼ਿਕ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਹੋਰ ਰਿਪੋਰਟਾਂ ਦੀ ਵੀ ਉਡੀਕ ਕੀਤੀ ਜਾ ਰਹੀ ਹੈ।