12.4 C
Alba Iulia
Saturday, May 4, 2024

ਕੰਗਨਾ ਵੱਲੋਂ ‘ਚੰਦਰਮੁਖੀ 2’ ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਕੰਗਨਾ ਰਣੌਤ ਨੇ ਅੱਜ ਫਿਲਮ ‘ਚੰਦਰਮੁਖੀ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਆਪਣੇ ਸਹਿ-ਅਦਾਕਾਰ ਰਾਘਵ ਲਾਰੈਂਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਿਆਂ ਪੱਤਰ ਲਿਖਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਲਾਰੈਂਸ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਆਖਿਆ, ”ਚੰਦਰਮੁਖੀ’ ਵਿੱਚ ਮੇਰੇ ਕਿਰਦਾਰ ਦੀ ਸ਼ੂਟਿੰਗ ਅੱਜ ਮੁਕੰਮਲ ਹੋ ਗਈ ਹੈ। ਮੈਨੂੰ ਸ਼ੂਟਿੰਗ ਦੌਰਾਨ ਬਹੁਤ ਸ਼ਾਨਦਾਰ ਟੀਮ ਮੈਂਬਰ ਮਿਲੇ ਹਨ, ਜਿਨ੍ਹਾਂ ਨੂੰ ਅਲਵਿਦਾ ਕਹਿਣਾ ਬਹੁਤ ਔਖਾ ਲੱਗ ਰਿਹਾ ਹੈ। ਹਮੇਸ਼ਾਂ ਫਿਲਮ ਦੇ ਕਿਰਦਾਰ ਵਾਲਾ ਲਿਬਾਸ ਪਹਿਨਿਆ ਹੋਣ ਕਰਕੇ ਮੇਰੀ ਰਾਘਵ ਲਾਰੈਂਸ ਨਾਲ ਕੋਈ ਤਸਵੀਰ ਨਹੀਂ ਸੀ। ਇਸ ਕਰਕੇ ਮੈਂ ਅੱਜ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਇਕ ਤਸਵੀਰ ਖਿਚਵਾਉਣ ਦੀ ਬੇਨਤੀ ਕੀਤੀ ਸੀ।”ਜ਼ਿਕਰਯੋਗ ਹੈ ਕਿ ਫ਼ਿਲਮ ਦਾ ਪਹਿਲਾ ਭਾਗ 2005 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਨੇ ਮੁੱਖ ਕਿਰਦਾਰ ਨਿਭਾਇਆ ਸੀ। – ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -