12.4 C
Alba Iulia
Sunday, April 28, 2024

ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

Must Read


ਹੈਦਰਾਬਾਦ: ਆਸਕਰ ਦੀ ਖੁਸ਼ੀ ਮਨਾਉਣ ਤੋਂ ਬਾਅਦ ‘ਆਰਆਰਆਰ’ ਦੇ ਅਦਾਕਾਰਾਂ ਦਾ ਕੰਮ ‘ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ। ਅਦਾਕਾਰ ਜੂਨੀਅਰ ਐੱਨਟੀਆਰ 23 ਮਾਰਚ ਤੋਂ ‘ਐੱਨਟੀਆਰ 30’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਇਸ ਫਿਲਮ ਦੇ ਮਹੂਰਤ ਲਈ ਪੂਜਾ 23 ਮਾਰਚ ਨੂੰ ਹੈਦਰਾਬਾਦ ਵਿੱਚ ਹੋਵੇਗੀ। ਜੂਨੀਅਰ ਐੱਨਟੀਆਰ ਦੇ ਪ੍ਰਸ਼ੰਸਕ ਆਖਰਕਾਰ ਜਸ਼ਨ ਮਨਾ ਸਕਦੇ ਹਨ ਕਿਉਂਕਿ ਉਸ ਦੇ ਅਗਲੇ ਉਡੀਕੇ ਜਾ ਰਹੇ ਪ੍ਰਾਜੈਕਟ ਬਾਰੇ ਨਿਰਮਾਤਾਵਾਂ ਨੇ ਅੱਪਡੇਟ ਸਾਂਝੀ ਕੀਤੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਲਿਖਿਆ, ‘ਤੂਫਾਨ ਦੀ ਚਿਤਾਵਨੀ #ਐੱਨਟੀਆਰ 30 ਫਿਲਮ ਦਾ ਮਹੂਰਤ 23 ਮਾਰਚ ਨੂੰ @ ਜੂਨੀਅਰ ਐੱਨਟੀਆਰ@ ਜਾਹਨਵੀ ਕਪੂਰ।’ ਇਸ ਫਿਲਮ ਦਾ ਨਿਰਦੇਸ਼ਨ ‘ਜਨਤਾ ਗੈਰੇਜ’ ਦੇ ਨਿਰਦੇਸ਼ਕ ਕੋਰਾਤਲਾ ਸ਼ਿਵਾ ਕਰਨਗੇ। ਪੈਨ-ਇੰਡੀਅਨ ਰਿਲੀਜ਼ ਵਿੱਚ ਅਨਿਰੁੱਧ ਰਵੀਚੰਦਰ ਵੱਲੋਂ ਸੰਗੀਤ ਦਿੱਤਾ ਜਾਵੇਗਾ ਜਦਕਿ ਆਰ. ਰਤਨਾਵੇਲੂ ਕੈਮਰਾ ਸੰਭਾਲਣਗੇ। ਇਹ ਫਿਲਮ ਅਗਲੇ ਸਾਲ 5 ਅਪਰੈਲ ਨੂੰ ਰਿਲੀਜ਼ ਹੋਵੇਗੀ।

ਇਸੇ ਤਰ੍ਹਾਂ ਫਿਲਮ ‘ਆਰਆਰਆਰ’ ਦੇ ਅਦਾਕਾਰ ਰਾਮ ਚਰਨ ਨੇ ਆਪਣੀ 15ਵੀਂ ਫਿਲਮ ਦੀ ਸ਼ੂਟਿੰਗ ਮੁੜ ਆਰੰਭ ਦਿੱਤੀ ਹੈ। ਤੇਲਗੂ ਭਾਸ਼ਾ ਵਿੱਚ ਬਣ ਰਹੀ ਇਸ ਫਿਲਮ ਵਿੱਚ ਰਾਮ ਚਰਨ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦਾ ਹਾਲੇ ਨਾਂ ਨਿਰਧਾਰਿਤ ਨਹੀਂ ਕੀਤਾ ਗਿਆ ਹੈ। ਲਾਸ ਏਂਜਲਸ ‘ਚ ਹੋਏ ਅਕਾਦਮੀ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਅਦਾਕਾਰ ਬੀਤੇ ਸ਼ੁੱਕਰਵਾਰ ਭਾਰਤ ਪਰਤਿਆ ਹੈ। ਸ਼ੂਟਿੰਗ ‘ਤੇ ਪਰਤੇ ਅਦਾਕਾਰ ਦਾ ਸਵਾਗਤ ਫਿਲਮ ਦੇ ਅਮਲੇ ਨੇ ਗੀਤ ‘ਨਾਟੂ ਨਾਟੂ’ ‘ਤੇ ਪੇਸ਼ਕਾਰੀ ਦੇ ਕੇ ਕੀਤਾ। ਇਹ ਪੇਸ਼ਕਾਰੀ ਕੋਰੀਓਗ੍ਰਾਫਰ ਪ੍ਰਭੂਦੇਵਾ ਵੱਲੋਂ ਤਿਆਰ ਕਰਵਾਈ ਗਈ ਸੀ। ਇਸ ਸਬੰਧੀ ਇੱਕ ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕਿਹਾ, ‘ਇਸ ਨਿੱਘੇ ਸਵਾਗਤ ਲਈ ਮੈਂ ਜਿੰਨਾ ਧੰਨਵਾਦ ਕਰਾਂ ਘੱਟ ਹੋਵੇਗਾ। ਪ੍ਰਭੂਦੇਵਾ ਸਰ ਇਸ ਪਿਆਰੇ ਤੋਹਫੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਲਮ ਦੀ ਸ਼ੂਟਿੰਗ ‘ਤੇ ਮੁੜ ਕੇ ਬਹੁਤ ਖੁਸ਼ ਹਾਂ।’ -ਆਈਏਐੱਨਐੱਸ/ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -