12.4 C
Alba Iulia
Saturday, June 3, 2023

ਧਰਮਿੰਦਰ ਦੀ ਸਿਨੇਮਾ ਵਿੱਚ ਵਾਪਸੀ ਤੋਂ ਬੌਬੀ ਦਿਓਲ ਖੁਸ਼

Must Read


ਮੁੰਬਈ: ਬੌਲੀਵੁਡ ਸੁਪਰਸਟਾਰ ਧਰਮਿੰਦਰ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ ਨਾਲ ਸਿਨੇਮਾ ਵਿਚ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਇਸ ਦਿੱਗਜ਼ ਸਟਾਰ ਦੀ ਵੱਡੇ ਪਰਦੇ ‘ਤੇ ਵਾਪਸੀ ਦੀ ਉਡੀਕ ਕਰ ਰਹੇ ਅਦਾਕਾਰ ਬੌਬੀ ਦਿਓਲ ਦਾ ਕਹਿਣਾ ਹੈ ਕਿ ਨੱਬੇ ਨੂੰ ਢੁਕੇ ਵਿਅਕਤੀ ਦਾ ਫਿਲਮਾਂ ਵਿਚ ਜਜ਼ਬੇ ਨਾਲ ਕੰਮ ਕਰਨਾ ਇੱਕ ਬੇਮਿਸਾਲ ਭਾਵਨਾ ਦਾ ਪ੍ਰਤੀਕ ਹੈ। ਧਰਮਿੰਦਰ ਆਖਰੀ ਵਾਰ 2018 ਦੀ ਕਾਮੇਡੀ ਫਿਲਮ ‘ਯਮਲਾ ਪਗਲਾ ਦੀਵਾਨਾ: ਫਿਰ ਸੇ’ ਵਿੱਚ ਆਪਣੇ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਨਜ਼ਰ ਆਇਆ ਸੀ। ਦੱਸਣਾ ਬਣਦਾ ਹੈ ਕਿ ਇਹ 87 ਸਾਲਾ ਸੁਪਰਸਟਾਰ ਹਾਲ ਹੀ ਵਿੱਚ ਜ਼ੀ 5 ਸੀਰੀਜ਼ ‘ਤਾਜ: ਡਿਵਾਈਡਿਡ ਬਾਇ ਬਲੱਡ’ ਵਿੱਚ ਸੂਫ਼ੀ ਸੰਤ ਸਲੀਮ ਚਿਸ਼ਤੀ ਦੇ ਛੋਟੇ ਜਿਹੇ ਰੋਲ ਵਿਚ ਨਜ਼ਰ ਆਇਆ ਸੀ। ਬੌਬੀ ਨੇ ਕਿਹਾ, ‘ਮੈਂ ਬਹੁਤ ਉਤਸ਼ਾਹਿਤ ਤੇ ਖੁਸ਼ ਹਾਂ। ਉਹ 87 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਜਦੋਂ ਉਹ ਕੰਮ ‘ਤੇ ਜਾਂਦੇ ਹਨ ਤਾਂ ਮੈਂ ਉਨ੍ਹਾਂ ਦੇ ਚਿਹਰੇ ‘ਤੇ ਖਾਸ ਖੁਸ਼ੀ ਵੇਖਦਾ ਹਾਂ… ਫਿਰ ਅਚਾਨਕ ਕੋਈ ਉਨ੍ਹਾਂ ਨੂੰ ਮਿਲਣ ਆਉਂਦਾ ਹੈ ਅਤੇ ਅਗਲੀ ਗੱਲ ਮੈਨੂੰ ਪਤਾ ਹੁੰਦੀ ਹੈ ਕਿ ਉਹ ਇਕ ਹੋਰ ਫਿਲਮ ਸਾਈਨ ਕਰਨਗੇ। ਇਸ ਉਮਰ ਵਿੱਚ ਕੰਮ ਮਿਲਣਾ ਆਸਾਨ ਨਹੀਂ ਹੈ, ਪਰ ਉਹ ਹਾਲੇ ਵੀ ਕੁਝ ਚੰਗੇ ਫਿਲਮ ਨਿਰਮਾਤਾਵਾਂ ਨਾਲ ਕੰਮ ਕਰ ਰਹੇ ਹਨ, ਇਸ ਲਈ ਮੈਂ ਖੁਸ਼ ਹਾਂ।’54 ਸਾਲਾ ਅਦਾਕਾਰ ਨੇ ਆਪਣੇ ਬੇਟੇ ਆਰੀਆਮਨ ਦੇ ਫਿਲਮਾਂ ‘ਚ ਆਉਣ ਦੀ ਯੋਜਨਾ ਬਾਰੇ ਵੀ ਗੱਲ ਕੀਤੀ। ਬੌਬੀ ਨੇ ਦੱਸਿਆ ਕਿ ਦਿਓਲ ਪਰਿਵਾਰ ਇਕ ਹੋਰ ਦਿਓਲ ਨੂੰ ਵਿਰਾਸਤ ਸੰਭਾਲਣ ਲਈ ਉਤਸ਼ਾਹਿਤ ਹੈ ਪਰ ਉਨ੍ਹਾਂ ਦੀ ਹਾਲੇ ਅਜਿਹੀ ਕੋਈ ਯੋਜਨਾ ਨਹੀਂ ਹੈ। -ਪੀਟੀਆਈ



News Source link

- Advertisement -
- Advertisement -
Latest News

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਰਤਪੁਰ ਸਾਹਿਬ...
- Advertisement -

More Articles Like This

- Advertisement -